ਸਾਨੂੰ ਤੇਰੀ ਲੋੜ ਸੀ ਵੇ ਸੱਜਣਾਂ

ਮਿਟ ਗਏ ਨਿਸ਼ਾਨ ਤੇਰੇ ਪੈਰਾਂ ਦੇ, ਉੱਡੀ ਧੂੜ ਜਦੋਂ ਤੇਰੇ ਰਾਹਾਂ ਦੀ
ਸਾਨੂੰ ਤੇਰੀ ਲੋੜ ਸੀ ਵੇ ਸੱਜਣਾਂ, ਜਿੰਦਗੀ ਨੂੰ ਲੋੜ ਜਿੰਨੀ ਸਾਹਂ ਦੀ.......

ਖ਼ੜੇ ਹਾਂ ਹਲੇ ਵੀ ਅਸੀਂ ਓਸੇ ਹੀ ਚੌਰਾਹੇ ਜਿਥੋਂ ਬਦਲ਼ੇ ਸੀ ਸੱਜਣਾਂ ਤੂੰ ਰਾਹ ਵੇ
ਬਿਨਾਂ ਛ਼ਮਕਾਂ ਤੋ ਐਸੀ ਮਾਰ ਮਾਰੀ ਯ਼ਾਰਾ ਲੱਖ਼ਾਂ ਰੂਹ ਨੂੰ ਜਖ਼ਮ ਦੇ ਗਿਆਂ ਵੇ
ਪਤਾ ਵੀ ਨੀ ਕਦੋ ਉੱਠੀ ਅਰਥੀ, ਜਖ਼ਮੀ ਸਿਸਕਦੇ ਹੋਏ ਚਾਅਵਾਂ ਦੀ
ਸਾਨੂੰ ਤੇਰੀ ਲੋੜ ਸੀ ਵੇ ਸੱਜਣਾਂ, ਜਿੰਦਗੀ ਨੂੰ ਲੋੜ ਜਿੰਨੀ ਸਾਹਂ ਦੀ.......

ਤੇਰੇ ਪਿੱਛੇ ਪਿੱਛੇ ਸ਼ਾਅਦ ਪਹੁੰਚ ਜਾਂਦੇ ਸ਼ਹਿਰ ਤੇਰੇ ਆਉਂਦੇ ਜੇ ਚੰਦਰੇ ਤੂਫ਼ਾਨ ਨਾਂ
ਤੇਰਿਆਂ ਰਾਹਾਂ ਦੀ ਮਿੱਟੀ ਦਿੰਦੀ ਨਾ ਜੇ ਦਗ਼ਾ ਤੇਰੇ ਮਿੱਟਦੇ ਜੇ ਪੈਰਾਂ ਦੇ ਨਿਸ਼ਾਨ ਨਾਂ
ਭ਼ੇਜਦੇ ਸੁਨੇਹੇ ਤੇਨੂੰ ਮਹਿਰਮਾਂ, ਮੇਰੇ ਨਾਲ਼ ਯ਼ਾਰੀ ਹੁੰਦੀ ਜੇ ਹਵਾਵਾਂ ਦੀ
ਸਾਨੂੰ ਤੇਰੀ ਲੋੜ ਸੀ ਵੇ ਸੱਜਣਾਂ, ਜਿੰਦਗੀ ਨੂੰ ਲੋੜ ਜਿੰਨੀ ਸਾਹਂ ਦੀ.......

ਕਹਿੜੇ ਸਾਗ਼ਰਾਂ ਚੋ ਜਾਕੇ ਲੱਭਾਂ ਜਹਿੜਾ ਤੇਰਿਆਂ ਨੈਣਾਂ ਚੋਂ ਮੇਰੇ ਲਈ ਸੀ ਵਹਿੰਦਾ ਨੀਰ਼ ਵੇ
ਸੀ ਵੀ ਨਾਂ ਕੀਤੀ ਹੁੰਦੀ ਭਾਂਵੇ ਇੱਲਾਂ ਵਾਂਗੂੰ ਨੋਚ ਲੈਂਦਾ ਸਾਡਾ ਤੂੰ ਸ਼ਰੀਰ ਵੇ
ਰੂਹ ਸਾਡੀ ਲੈ ਗਿਆਂ ਏ ਕੱਢ ਕੇ, ਅੱਗ ਜਿਸਮ ਨੂੰ ਲਗਾ ਕੇ ਹੋਕੇ ਹਾਅਵਾਂ ਦੀ
ਸਾਨੂੰ ਤੇਰੀ ਲੋੜ ਸੀ ਵੇ ਸੱਜਣਾਂ, ਜਿੰਦਗੀ ਨੂੰ ਲੋੜ ਜਿੰਨੀ ਸਾਹਂ ਦੀ.......
 
Top