ਜੀਣ ਜੋਗੀ ਏ ਹੱਸਿਆ ਕਰ

ਤੂੰ ਜੀਣ ਜੋਗੀ ਏ ਹੱਸਿਆ ਕਰ......
ਇੱਕ ਸੁਬਾਹ ਨੂੰ ਫੇਰਾ ਪਾਇਆ ਕਰ ਸ਼ਾਮੀ ਨਾ ਛੱਤ ਤੇ ਆਇਆ ਕਰ,
ਨੇਰੇ ਸਭ ਸਾਡੇ ਨਾਮ ਹੋਏ ਤੂੰ ਚੰਨ ਦੀਆ ਬਾਤਾਂ ਪਾਇਆ ਕਰ...
ਹਰ ਸੋਹਣੀ ਸ਼ੈਅ ਦੀ ਮਾਲਕ ਤੂੰ ਕੁਝ ਰੋਹਬ ਜਿਹਾ ਵੀ ਰੱਖਿਆ ਕਰ,
ਰੋਣੇ ਨੂੰ ਅਸੀ ਬਥੇਰੇ ਹਾਂ ਤੂੰ ਜੀਣ ਜੋਗੀ ਏ ਹੱਸਿਆ ਕਰ......
ਦਿਨ ਢਲਦਾ ਸਾਨੂੰ ਦੇਖਣ ਦੇ ਤੂੰ ਚੜਦਾ ਸੂਰਜ਼ ਤੱਕਿਆ ਕਰ,
ਰੋਣੇ ਨੂੰ ਅਸੀ ਬਥੇਰੇ ਹਾਂ ਤੂੰ ਜੀਣ ਜੋਗੀ ਏ ਹੱਸਿਆ ਕਰ......
 
Top