ਦਿਲ ਦਾ ਦਰਦ*

ਜਿਹੜੇ ਹੱਸਦੇ ਨੇ ਬਹੁਤਾ ,ਦਿਲੋਂ ਭਰੇ ਹੁੰਦੇ ਨੇ, ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ , ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ , ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ , ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ , ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ , ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ , ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ , ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ....
 
Top