ਟਾਈਮਜ਼ ਸਕੁਏਅਰ ਮਾਮਲਾ : ਸ਼ਹਿਜ਼ਾਦ ਨੇ ਦੋਸ਼ ਕਬੂਲਿਆ

chief

Prime VIP
ਟਾਈਮਜ਼ ਸਕੁਏਅਰ ਵਿੱਚ ਇੱਕ ਮਈ ਨੂੰ ਕੀਤੇ ਗਏ ਨਾਕਾਮ ਕਾਰ ਬੰਬ ਹਮਲਾ ਮਾਮਲੇ ਵਿੱਚ ਪਾਕਿਸਤਾਨੀ ਮੂਲ ਦੇ ਅਮਰੀਕੀ ਸ਼ੱਕੀ ਫੈਜ਼ਲ ਸ਼ਹਿਜ਼ਾਦ ਨੇ ਸਾਰੇ ਦਸ ਆਰੋਪਾਂ ਵਿੱਚ ਅੱਜ ਆਪਣਾ ਜ਼ੁਰਮ ਸਵੀਕਾਰ ਕਰ ਲਿਆ।

ਪਿਛਲੇ ਹਫ਼ਤੇ 30 ਸਾਲਾ ਫੈਜ਼ਲ ਤੇ ਅੱਤਵਾਦ ਸਬੰਧੀ ਦਸ ਆਰੋਪ ਲਗਾਏ ਗਏ ਸਨ ਜਿਨ੍ਹਾਂ ਵਿੱਚ ਸਮੂਹਿਕ ਵਿਨਾਸ਼ ਦੇ ਹਥਿਆਰਾਂ ਦੇ ਇਸਤੇਮਾਲ ਦੀ ਸਾਜਿਸ਼, ਅੱਤਵਾਦੀ ਹਮਲੇ ਦੀ ਕੋਸ਼ਿਸ਼ ਅਤੇ ਵਿਸਫੋਟਕ ਦਾ ਪਰਿਵਹਨ ਸ਼ਾਮਿਲ ਹਨ।

ਸ਼ਹਿਜ਼ਾਦ ਤੋਂ ਜਦੋਂ ਜੱਜ ਮਿਰੀਅਮ ਗੋਲਡਮਨ ਸੇਡੇਰਬਮ ਨੇ ਸਮੂਹਿਕ ਵਿਨਾਸ਼ ਦੇ ਹਥਿਆਰਾਂ ਦੇ ਉਪਯੋਗ ਸਬੰਧੀ ਸਾਜਿਸ਼ ਵਿੱਚ ਸਮੂਲੀਅਤ ਬਾਰੇ ਪੁੱਛਿਆ ਤਾਂ ਉਸਨੇ ਆਪਣਾ ਦੋਸ਼ ਸਵੀਕਾਰ ਕਰ ਲਿਆ। ਉਸ ਤੋਂ ਬਾਅਦ ਉਸਨੇ ਸਾਰੇ ਆਰੋਪਾਂ ਵਿੱਚ ਆਪਣਾ ਦੋਸ਼ ਸਵੀਕਾਰ ਕੀਤਾ।
 
Top