ਪਾਕਿ ਫ਼ੌਜ ਵੱਲੋਂ ਭਾਰਤੀ ਚੌਕੀ 'ਤੇ ਗੋਲੀਬਾਰੀ

chief

Prime VIP
ਗੋਲੀਬੰਦੀ ਦੀ ਦੁਬਾਰਾ ਉਲੰਘਣਾ ਕਰਦਿਆਂ ਪਾਕਿਸਤਾਨੀ ਫ਼ੌਜ ਨੇ ਅੱਜ ਤੜਕਸਾਰ ਅੰਤਰਰਾਸ਼ਟਰੀ ਸਰਹੱਦ 'ਤੇ ਭਾਰਤੀ ਚੌਕੀਆਂ 'ਤੇ ਗੋਲੀਬਾਰੀ ਕੀਤੀ ਜਿਸ ਦਾ ਸਰਹੱਦੀ ਸੁਰੱਖਿਆ ਬਲ (ਬੀ. ਐਸ. ਐਫ.) ਨੂੰ ਜਵਾਬ ਦੇਣਾ ਪਿਆ। ਇਸ ਤੋਂ ਇਲਾਵਾ ਸਰਹੱਦੀ ਰੇਖਾ 'ਤੇ ਬਾਰੂਦੀ ਸੁਰੰਗ ਧਮਾਕਾ ਹੋਣ ਦੀ ਵੀ ਖ਼ਬਰ ਹੈ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਦੀ ਸਰਹੱਦ ਪਾਰ ਸੁਰਾਗਪੁਰ ਚੌਕੀ ਤੋਂ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਪੈਂਦੇ ਆਰ. ਐਸ. ਪੁਰਾ ਸਬ ਸੈਕਟਰ 'ਚ ਸਥਿਤ ਅਬਦੁੱਲੀਆ ਸਰਹੱਦੀ ਚੌਕੀ 'ਤੇ ਸਵੇਰ ਦੇ 4 ਵਜੇ ਇਹ ਗੋਲੀਬਾਰੀ ਕੀਤੀ ਗਈ।

ਸਰਹੱਦੀ ਚੌਕੀ 'ਤੇ ਤਾਇਨਾਤ ਅਤੇ ਗਸ਼ਤ ਕਰ ਰਹੇ ਬੀ. ਐਸ. ਐਫ਼. ਦੇ ਜਵਾਨਾਂ ਤੁਰੰਤ ਮੋਰਚੇ ਸੰਭਾਲਦਿਆਂ ਗੋਲੀਬਾਰੀ ਦਾ ਜਵਾਬ ਦਿੱਤਾ ਅਤੇ ਦੋਵਾਂ ਧਿਰਾਂ ਵਿਚਾਲੇ ਕਰੀਬ ਡੇਢ ਘੰਟਾ ਗੋਲੀਬਾਰੀ ਹੁੰਦੀ ਰਹੀ। ਬਾਅਦ ਵਿਚ ਸਵੇਰ ਦੇ 6 ਵੱਜ ਕੇ 15 ਮਿੰਟ 'ਤੇ ਫਿਰ ਗੋਲੀਬਾਰੀ ਸ਼ੁਰੂ ਹੋ ਗਈ। ਇਸੇ ਦੌਰਾਨ ਸਰਹੱਦੀ ਰੇਖਾ ਨੇੜੇ ਬਾਰੂਦੀ ਸੁਰੰਗ ਧਮਾਕਾ ਵੀ ਹੋਇਆ।

ਬੁਲਾਰੇ ਨੇ ਦੱਸਿਆ ਕਿ ਗੋਲੀਬਾਰੀ ਜਾਂ ਧਮਾਕੇ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕਿਸੇ ਜਵਾਨ ਦੇ ਜ਼ਖ਼ਮੀ ਹੋਣ ਦੀ ਹੀ ਸੂਚਨਾ ਹੈ। ਵਰਣਨਯੋਗ ਹੈ ਕਿ ਕੱਲ੍ਹ ਵੀ ਪਾਕਿਸਤਾਨੀ ਰੇਜਰਾਂ ਨੇ ਜੰਮੂ-ਕਸ਼ਮੀਰ ਦੇ ਮਛੀਲ ਖੇਤਰ 'ਚ ਗੋਲੀਬਾਰੀ ਕੀਤੀ ਸੀ ਜਿਸ ਕਾਰਨ 2 ਕੁਲੀਆਂ ਦੀ ਮੌਤ ਹੋ ਗਈ ਸੀ ਅਤੇ 2 ਜਵਾਨ ਜ਼ਖ਼ਮੀ ਹੋ ਗਏ ਸਨ।
 
Top