ਇੰਝ ਤੇਰਾ ਨਾਮ ਭੁਲਾ ਦੇਣਾ ਜਿਓਂ ਖੁਦ ਨੂੰ ਹੀ ਦਗਾ ਦੇਣਾ ਰੋੜ ਖਾਬਾਂ ਨੂੰ ਹੰਝੂਆਂ ਥਾਈਂ ਚੁਪ- ਚਾਪ ਮੁਸਕੁਰਾ ਦੇਣਾ ਸ਼ੋਂਕ ਬੜਾ ਹੀ ਹੁੰਦਾ ਹਸੀਨ ਇਹ ਅੱਲੇ ਜ਼ਖ਼ਮਾਂ ਨੂੰ ਹਵਾ ਦੇਣਾ ਘੜ ਕੇ ਪਥਰ ਦਾ ਬੁੱਤ ਇਕ ਉਸਨੂੰ ਦਰਜਾ-ਏ-ਖੁਦਾ ਦੇਣਾ ਹਥੀਂ ਸਹੇੜੀ ਇਕ ਪੀੜ ਨੂੰ ਸਤਮਾਂਹੇ ਹੀ ਮੁਕਾ ਦੇਣਾ