ਖੁਦ ਨੂੰ ਹੀ ਦਗਾ ਦੇਣਾ

ਇੰਝ ਤੇਰਾ ਨਾਮ ਭੁਲਾ ਦੇਣਾ
ਜਿਓਂ ਖੁਦ ਨੂੰ ਹੀ ਦਗਾ ਦੇਣਾ

ਰੋੜ ਖਾਬਾਂ ਨੂੰ ਹੰਝੂਆਂ ਥਾਈਂ
ਚੁਪ- ਚਾਪ ਮੁਸਕੁਰਾ ਦੇਣਾ

ਸ਼ੋਂਕ ਬੜਾ ਹੀ ਹੁੰਦਾ ਹਸੀਨ ਇਹ
ਅੱਲੇ ਜ਼ਖ਼ਮਾਂ ਨੂੰ ਹਵਾ ਦੇਣਾ

ਘੜ ਕੇ ਪਥਰ ਦਾ ਬੁੱਤ ਇਕ
ਉਸਨੂੰ ਦਰਜਾ-ਏ-ਖੁਦਾ ਦੇਣਾ

ਹਥੀਂ ਸਹੇੜੀ ਇਕ ਪੀੜ ਨੂੰ
ਸਤਮਾਂਹੇ ਹੀ ਮੁਕਾ ਦੇਣਾ
 
Top