ਲੰਮ ਸਲੰਮੀ ਰਾਤ ਨੂੰ ਇਕ ਦਿਨ ,
ਮੈਰੇ ਪੈਂਡੇ ਹੋਏ ਲੰਮੇਰੇ ।
ਲੰਮੇ ਲੰਮੇ ਸੱਪ ਬਣ ਡੰਗਦੇ ,
ਦੁੱਖ ਨੀਂ ਅੜੀਏ ਤੇਰੇ ।
ਦੋ ਮੂੰਹੀਂ ਜੀਭ ਨੂੰ ਕੱਢ ਡਰਾਓਦੇ ,
ਮੇਰੀ ਜਿੰਦ ਨੂੰ ਪਾਵਣ ਘੇਰੇ ।
ਅੱਜ ਵੀ ਪੀੜ ਉਹਨਾ 'ਚੋ ਕਸਕੇ ,
ਫੱਟ ਲਾਏ ਜੋ ਦਿਲ ਤੇ ਮੇਰੇ ।
ਮੁੱਕਦੇ ਨਾ ਦੁੱਖ ਨਾਲ ਹੀ ਜੰਮਦੇ ,
ਜਦ ਸੂਰਜ ਜੰਮੇ ਸਵੇਰੇ ।
ਰਾਤ ਤਾਂਈਂ ਮੇਰੇ ਨਾਲ ਹੀ ਰਹਿੰਦੇ ,
ਡਰਨ ਨਾ ਵਿੱਚ ਹਨੇਰੇ ।
ਭੁੱਲਦੇ ਸੱਜਣ "ਪੀ੍ਤ ਵੇ" ਕਦ ਸੱਜਣਾਂ ਨੂੰ ,
ਕਿਥੋਂ ਲਿਆਵਣ ਐਡੇ ਜੇਰੇ ।
ਮੈਰੇ ਪੈਂਡੇ ਹੋਏ ਲੰਮੇਰੇ ।
ਲੰਮੇ ਲੰਮੇ ਸੱਪ ਬਣ ਡੰਗਦੇ ,
ਦੁੱਖ ਨੀਂ ਅੜੀਏ ਤੇਰੇ ।
ਦੋ ਮੂੰਹੀਂ ਜੀਭ ਨੂੰ ਕੱਢ ਡਰਾਓਦੇ ,
ਮੇਰੀ ਜਿੰਦ ਨੂੰ ਪਾਵਣ ਘੇਰੇ ।
ਅੱਜ ਵੀ ਪੀੜ ਉਹਨਾ 'ਚੋ ਕਸਕੇ ,
ਫੱਟ ਲਾਏ ਜੋ ਦਿਲ ਤੇ ਮੇਰੇ ।
ਮੁੱਕਦੇ ਨਾ ਦੁੱਖ ਨਾਲ ਹੀ ਜੰਮਦੇ ,
ਜਦ ਸੂਰਜ ਜੰਮੇ ਸਵੇਰੇ ।
ਰਾਤ ਤਾਂਈਂ ਮੇਰੇ ਨਾਲ ਹੀ ਰਹਿੰਦੇ ,
ਡਰਨ ਨਾ ਵਿੱਚ ਹਨੇਰੇ ।
ਭੁੱਲਦੇ ਸੱਜਣ "ਪੀ੍ਤ ਵੇ" ਕਦ ਸੱਜਣਾਂ ਨੂੰ ,
ਕਿਥੋਂ ਲਿਆਵਣ ਐਡੇ ਜੇਰੇ ।