ਦਰਦ

ਦਰਦ ਦਿਲ ਦਾ ਦਿਲ 'ਚ ਛੁਪਾ ਨਾ ਸਕੇ,
ਲੱਖ ਚਾਹੁਣ ਤੇ ਵੀ ਉਸਨੂੰ ਭੁਲਾ ਨਾ ਸਕੇ,
ਮੰਜ਼ਿਲ ਉਸਦੀ ਸੀ ਕੋਈ ਹੋਰ,
ਇਹ ਗੱਲ ਅਸੀ ਦਿਲ ਨੂੰ ਸਮਝਾ ਨਾ ਸਕੇ,
ਦਿਲ ਸਾਡੇ ਨੇ ਸਾਨੂੰ ਮਜ਼ਬੂਰ ਕੀਤਾ,
ਤਾਂ ਹੀ ਨੈਣਾਂ ਤੇ ਜ਼ੋਰ ਚਲਾ ਨਾ ਸਕੇ,
ਉਸਨੇ ਸ਼ਾਇਦ ਮੈਨੂੰ ਕਦੇ ਚਾਹਿਆ ਹੀ ਨਹੀ,
ਪਰ ਅਸੀ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਚਾਹ ਨਾ ਸਕੇ...
 
Top