ਤੇਰੇ ਇਸ਼ਕ ਦਾ ਗਿਰਧਾ ਪੈਂਦਾ

ਇੰਟਰਨੈੱਟ ਲਗਾ ਕੇ, 'orkut' ਤੇ 'account' ਬਨਾ ਕੇ ਕੋਈ ਆਸ਼ਿਕ ਨੀਂ ਬਣ ਜਾਦਾਂ |
ਕੰਨਾਂ ਵਿੱਚ ਮੁੰਦਰ ਪਾ ਕੇ, ਵਾਲਾਂ ਨੂੰ ਖੜੇ ਕਰਾਕੇ ਕੋਈ ਆਸ਼ਿਕ ਨੀਂ ਬਣ ਜਾਦਾਂ |
ਮੋੜਾਂ ਉੱਤੇ ਖੜ ਕੇ ਹੱਥ ਮੁੱਛਾਂ ਉੱਤੇ ਧਰ ਕੇ ਕੋਈ ਆਸ਼ਿਕ ਨੀਂ ਬਣ ਜਾਦਾਂ |
ਗੱਲਾਂ ਬਾਤਾਂ ਕਰ ਕੇ ਦੋ ਚਾਰ ਪੋਥੀਆਂ ਪੜ ਕੇ ਕੋਈ ਆਸ਼ਿਕ ਨੀਂ ਬਣ ਜਾਦਾਂ |
ਬੁਲੇਟ ਦੇ ਉੱਤੇ ਚੜ ਕੇ ਕਿਸੇ ਕੁੜੀ ਦਾ ਪਿੱਛਾ ਕਰ ਕੇ ਕੋਈ ਆਸ਼ਿਕ ਨੀਂ ਬਣ ਜਾਦਾਂ |
ਘਰ ਦਿਆਂ ਦੇ ਨਾਲ ਲੜ ਕੇ ਹੱਥ ਡਾਗਾਂ ਸੋਟੇ ਫੜ ਕੇ ਕੋਈ ਆਸ਼ਿਕ ਨੀਂ ਬਣ ਜਾਦਾਂ |
ਆਸ਼ਿਕ ਦਾ ਘਰ ਦੂਰ ਸੁਣੀਦਾ ਬੁੱਲੇ ਸ਼ਾਹ ਏ ਕਹਿੰਦਾ ,
ਤੇਰੇ ਇਸ਼ਕ ਦਾ ਗਿਰਧਾ ਪੈਂਦਾ ਨੀ ਤੇਰੇ ਇਸ਼ਕ ਦਾ ਗਿਰਧਾ ਪੈਂਦਾ,
ਇੱਕ ਸੋਹਣੇ ਮਹਿਬੂਬ ਦੀ ਖਾਤਿਰ ਕੀ ਕੀ ਕਰਨਾ ਪੈਦਾ
ਤੇਰੇ ਇਸ਼ਕ ਦਾ ਗਿਰਧਾ ਪੈਂਦਾ ਨੀ ਤੇਰੇ ਇਸ਼ਕ ਦਾ ਗਿਰਧਾ ਪੈਂਦਾ..........?
 
Top