ਮੇਰਾ ਇਕੱਲਾਪਨ......

$hokeen J@tt

Prime VIP
ਮੇਰਾ ਇਕੱਲਾਪਨ


ਸਜਣਾ ਦੀ ਮਿੱਠੀ ਯਾਦ ਵਰਗਾ ਮੇਰਾ ਇਕੱਲਾਪਨ
ਖਾਮੋਸ਼ ਬੁਲ੍ਹਾਂ ਤੇ ਫਰੀਆਦ ਵਰਗਾ ਮੇਰਾ ਇਕੱਲਾਪਨ
ਬੜਾ ਜਾਲਿਮ ਕਿਸੇ ਸਈਆਦ ਵਰਗਾ ਮੇਰਾ ਇਕੱਲਾਪਨ
ਕਿਸੇ ਸਰਾਪੀ ਰੂਹ ਦੇ ਅਜਾਬ ਵਰਗਾ ਮੇਰਾ ਇਕੱਲਾਪਨ

ਕਿਸੇ ਮੁਰਦਾ ਜਿਸਮ ਚ' ਜਾਨ ਵਰਗਾ ਮੇਰਾ ਇਕੱਲਾਪਨ
ਉਜੜੇ ਘਰਾਂ ਚ' ਮਹਿਮਾਨ ਵਰਗਾ ਮੇਰਾ ਇਕੱਲਾਪਨ
ਸ਼ਹਿਰੋਂ ਦੂਰ ਕਿਸੇ ਸ਼ਮਸ਼ਾਨ ਵਰਗਾ ਮੇਰਾ ਇਕੱਲਾਪਨ
ਮੇਰੀ ਹੀ ਮੋਤ ਦੇ ਸਮਾਨ ਵਰਗਾ ਮੇਰਾ ਇਕੱਲਾਪਨ.......

 
Top