ਰੱਬ ਫੈਸ਼ਲਾ ਸੁਨਾਵੇ

ਮੇਰੇ ਜੁਰਮਾਂ ਦਾ ਰੱਬ ਐਸਾ ਫੈਸ਼ਲਾ ਸੁਨਾਵੇ,,,
ਮੈਂ ਹੋਵਾਂ ਆਖਰੀ ਸ਼ਾਹਾਂ ਤੇ ਉਹ ਮਿਲਣ ਮੈਨੂੰ ਆਵੇ,,,
ਮੇਰੇ ਸੀਨੇ ਉੱਤੇ ਹੋਣ ਜ਼ਖਮ ਹਜਾਰਾਂ,
ਮੇਰਾ ਵੇਖ ਵੇਖ ਹਾਲ ਉਹਦੀ ਅੱਖ ਭਰ ਆਵੇ,,,
ਮੈਨੂੰ ਬੁੱਕਲ 'ਚ ਲੈ ਕੇ ਉਹ ਉੱਚੀ ਉੱਚੀ ਰੋਵੇ,
ਬਸ ਅੱਜ ਮੇਰੇ ਉੱਤੇ ਏਨਾ ਹੱਕ ਉਹ ਜਿਤਾਵੇ,,
ਇਹ ਕਰਮਾਂ ਦੀ ਗੱਲ ਉਹਨੂੰ ਕਿਵੇ ਸਮਝਾਵਾਂ,
ਉਹਨੂੰ ਛੱਡ ਕੇ ਮੈਂ ਜਾਵਾਂ ਦਿਲ ਮੇਰਾ ਵੀ ਨਾਂ ਚਾਵੇ,,,
ਉਹਨੂੰ ਵੇਖਦਿਆਂ ਮੇਰੀ ਸਾਰੀ ਲੰਘ ਜਾਵੇ ਉਮਰ,
ਰੱਬਾ ਆਖਰੀ ਸ਼ਾਹ ਮੇਰਾ ਏਨਾ ਲੰਬਾ ਹੋ ਜਾਵੇ,,,
ਕੁਝ ਪਲ ਰਹਾਂ ਮੈਂ ਉਹਦੀਆਂ ਬਾਹਾਂ ਦੀ ਕੈਦ ਵਿਚ,
ਰੱਬਾ ਵਿਛੋੜੇ ਤੋਂ ਪਹਿਲਾਂ ਮੈਨੂੰ ਮੌਤ ਆ ਜਾਵੇ,,,
ਉਹਦੇ ਸ਼ਾਹਮਣੇ ਮੇਰੇ ਨੈਣਾਂ ਦੇ ਚਿਰਾਗ ਬੁੱਝ ਜਾਂਣ,
ਉਹਦੀ ਪੁੱਨਿਆ ਨੂੰ ਮੱਸਿਆ ਦਾ ਦਾਗ ਲੱਗ ਜਾਵੇ,,,
ਰਗੜ ਰਗੜ ਮੱਥੇ ਲੱਖ ਮੰਗੇ ਫਰਿਆਦਾਂ,
ਪਰ ਫਿਰ ਨਾਂ ਮੁੜ ਦੁਨੀਆਂ ਤੇ ਆਵੇ,,,,,,,
 
Top