Saini Sa'aB
K00l$@!n!
ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁੱਝ 'ਵਿਦਵਾਨ' ਕਹਾਉਂਦੇ ਵਿਅਕਤੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਕਿਤਾ 'ਤੇ ਹੀ ਪ੍ਰਸ਼ਨ ਚਿੰਨ੍ਹ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਅਜਿਹੀ ਕਾਰਵਾਈ ਉਹ ਲੋਕ ਕਰ ਰਹੇ ਹਨ ਜੋ ਆਪਣੇ ਆਪਨੂੰ 'ਸਿੱਖ' ਅਖਵਾਉਂਦੇਹਨ, ਪਰ ਲਗਦਾ ਅਜਿਹਾ ਹੈ ਕਿ ਉਹ ਲੋਕ ਅਜਿਹੀਆਂ ਸ਼ਕਤੀਆਂ ਦੇ ਹੱਥਾਂ ਵਿਚ ਖੇਡ ਰਹੇ ਹਨ ਜਿਹੜੀਆਂ ਸਿੱਖਾਂ ਦੇ ਵਿਸ਼ਵਾਸ ਨੂੰ ਖੇਰੂੰ-ਖੇਰੂੰ ਕਰਨਾ ਚਾਹ ਰਹੀਆਂ ਹਨ, ਤਾਂ ਜੋ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਸ਼ੱਕ ਦੀ ਨਿਗ੍ਹਾ ਨਾਲ ਦੇਖਣ।ਸਿੱਖ ਹੋਰ 'ਬੌਧਿਕ' ਜ਼ਿਆਦਤੀਆਂ ਤਾਂ ਸਹਿਣ ਕਰ ਸਕਦੇ ਹਨ, ਪਰ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿ ਕੋਈ ਵਿਅਕਤੀ 'ਪ੍ਰਗਟਗੁਰਾਂ ਕੀ ਦੇਹ' ਦੇਸ ਬੰਧ ਵਿਚ ਆਪਣੇ ਪ੍ਰਦੂਸ਼ਿਤ ਦਿਮਾਗ ਰਾਹੀਂ ਅਜਿਹੀਆਂ ਟਿੱਪਣੀਆਂ ਕਰੇ ਜਿਨ੍ਹਾਂ ਦਾ ਨਾ ਕੋਈ ਅਧਾ ਰਹੈ ਅਤੇ ਨਾਹੀ ਕੋਈ ਮਾਨਤਾ ਹੈ।ਇਹ ਠੀਕ ਹੈ ਕਿ ਇਹ 'ਵਿਦਵਾਨ' ਆਪਣੇ ਅਖਬਾਰ ਵਿਚ ਸ਼ਬਦਾਂ ਦੇ ਵਧੀਆ ਜਾਲ ਬੁਣ ਲੈਂਦਾ ਹੈ ਅਤੇ ਅਖਬਾਰ ਰਾਹੀਂ ਕਿਸੇ ਨੂੰਕਿਵੇਂ ਡਰਾਉਣਾ ਹੈ, ਉਹ ਸਾਰੇ ਹੱਥਕੰਡੇ ਅਪਨਾਉਣ 'ਚ ਮਾਹਰ ਹੈ।ਉਸਦੇ ਇਸ ਹੁਨਰ ਤੋਂ ਉਸਦੇ ਦੁਸ਼ਮਣ ਵੀ ਕਾਇਲ ਹਨ।ਸ਼ਾਇਦ ਇਹ ਹੀ ਕਾਰਨ ਹੈ ਕਿ ਉਹ ਕਿਸੇ ਭਰਮ ਦੀ ਘੁੰਮਣਘੇਰੀ ਵਿਚ ਫਸ ਗਿਆ ਹੈ ਕਿ ਉਹ ਆਪਣੀ ਕਲਮ ਰਾਹੀਂ ਹਰ ਸੰਸਥਾ ਜਾਂ ਵਿਵਸਥਾ ਨੂੰ ਚੁਣੌਤੀ ਦੇ ਸਕਦਾ ਹੈ।ਇਸੇ ਕਾਰਨ ਉਸਨੇ ਪਹਿਲਾਂ ਸਿੱਖਾਂ ਵਿਚਹੀ ਪਾੜੇ ਪਾਉਣੇ ਸ਼ੁਰੂ ਕਰ ਦਿੱਤੇ।ਸਿੱਖਾਂ ਨੂੰ ਕੱਟੜਵਾਦ ਵੱਲ ਤੋਰਨਾ ਆਰੰਭ ਕਰ ਦਿੱਤਾ।ਜੇਕਰ ਕੋਈ ਸਿੱਖ ਸਿੱਖੀ ਸਿਧਾਂਤਾਂ 'ਤੇ ਚਲਦਾ ਹੈ ਅਤੇ ਦੂਜੇ ਧਰਮਾਂ ਦਾ ਵੀ ਸਤਿਕਾਰ ਕਰਦਾ ਹੈ, ਉਹ ਸਿੱਖਉਸ ਵਿਦਵਾਨ ਦੀ ਨਜ਼ਰ ਵਿਚ ਸਿੱਖ ਹੀ ਨਹੀਂ ਹੈ।ਇਸ ਸੋਚ ਕਾਰਨ ਉਸਨੇ ਸਿੱਖਾਂ ਅੰਦਰੋਂ ਉਦਾਰਪੁਣੇ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ।ਉਸਦੀਆਂ ਇਹ ਗੱਲਾਂ ਤਾਂ ਕੁੱਝ ਪਲ ਲਈ ਬਰਦਾਸ਼ਤ ਹੋ ਸਕਦੀਆਂ ਸਨ, ਪਰ ਉਹਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਚੁਣੌਤੀ ਦਿੰਦਾ ਹੈ।ਉਹ ਸਿੰਘ ਸਾਹਿਬਾਨ ਨੂੰ ਵੀ ਟਿੱਚ ਸਮਝਦਾ ਹੈ ਅਤੇ ਆਪਣੇ ਆਪ ਨੂੰ ਉਨ੍ਹਾਂ ਵਿਦਵਾਨਾਂ ਨੂੰ ਉਸ ਕਤਾਰ ਵਿਚ ਖੜ੍ਹਾ ਕਰਦਾ ਹੈ ਜੋ ਅਸਲ ਵਿਚ ਤਾਂ ਵਿਦਵਾਨ ਸਨ , ਪਰ ਸਮੇਂ ਦੀਆਂ ਸਰਕਾਰਾਂ ਜਾਂ ਲੀਡਰਾਂ ਨੇ ਉਨ੍ਹਾਂ ਨੂੰ ਸਿੱਖੀ ਵਿਚੋਂ ਛੇਕ ਦਿੱਤਾ , ਪਰ ਉਨ੍ਹਾਂ ਸਿੱਖਾਂ ਦੀ ਵਿਦਵਤਾ ਇਹ ਸੀਕਿ ਉਨ੍ਹਾਂ ਨੇ ਸਮਾਜ ਨੂੰ ਜੋੜਿਆ ਸੀ, ਕਦੇ ਤੋੜਿਆ ਨਹੀਂ ਸੀ ।ਇਹੀ ਕਾਰਨ ਹੈ ਕਿ ਅੱਜ ਵੀ ਇਨ੍ਹਾਂ ਸਿੱਖਾਂ ਦਾ ਸਿੱਖ ਸਮਾਜ ਵਿਚ ਪੂਰਾ ਸਤਿਕਾਰ ਹੈ।ਇਹ 'ਵਿਦਵਾਨ' ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖ਼ਿਲਾਫ਼ ਉਕਸਾਉਂਦਾ ਹੈ ਤੇ ਭੜਕਾਉਂਦਾ ਹੈ। ਕੁੱਝ ਲੋਕਾਂ ਨੇ ਉਸਦੇ ਪ੍ਰਭਾਵ ਹੇਠ ਹਿਮਾਕਤ ਵੀ ਕਰਲਈ ਪਰ ਹੁਣ ਉਹ ਆਪਣੇ ਕੀਤੇ 'ਤੇ ਪਛਤਾ ਰਹੇ ਹਨ।ਇਹ ਵਿਦਵਾਨ ਸੰਤਾਂ ਤੇ ਵਿਦਵਾਨਾਂ ਨੂੰ 'ਉਲੂ' ਹੀ ਦਸਦਾ ਹੈ। ਉਨ੍ਹਾਂ ਖ਼ਿਲਾਫ਼ ਖ਼ਬਰਾਂ ਛਾਪਦਾ ਹੈ ਅਤੇ ਸੰਪਾਦਕੀ ਲਿਖਦਾ ਹੈ, ਜਦੋਂ ਕਿ ਇਨ੍ਹਾਂ ਸੰਤਾਂ ਦੀ ਵੀ ਸਮਾਜ ਨੂੰ ਦੇਣ ਹੈ।ਇਹ ਸੰਤ ਸਿੱਖੀ ਦਾ ਪ੍ਰਚਾਰ ਕਰਦੇ ਹਨ ਲੋਕਾਂ ਨੂੰ ਸਿੱਖੀ ਨਾਲ ਜੋੜਦੇ ਹਨ। ਹੋ ਸਕਦਾ ਹੈ ਕਿ ਕੁੱਝ ਲੋਕ ਮਨਮਤੀਏ ਹਨ ਅਤੇ ਸਿੱਖੀ ਸਿਧਾਂਤਾਂ ਤੋਂ ਉਲਟਵੀ ਚਲ ਪੈਂਦੇ ਹਨ, ਪਰ ਜੇਕਰ ਉਸ 'ਵਿਦਵਾਨ' ਦੀ ਅਖਬਾਰ ਨੂੰ ਇਸ਼ਤਿਹਾਰ ਦੇ ਦਿੰਦੇ ਹਨ ਤਾਂ ਉਸ ਸੰਤ ਜਾਂ ਲੀਡਰ ਦੇ ਸਾਰੇ ਪਰਦੇ ਕੱਜੇ ਜਾਂਦੇ ਹਨ।ਇਹ 'ਵਿਦਵਾਨ' ਸ਼ਾਇਦ ਇਸੇ ਕਾਰਨ ਭਰਮਾਂ ਵਿਚ ਪੈ ਗਿਆ ਹੈ ਅਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ਼ ਹੀ ਟਿੱਪਣੀਆਂ ਕਰਨ ਲੱਗ ਪਿਆ ਹੈ। ਇਨ੍ਹਾਂ ਟਿੱਪਣੀਆਂ ਦਾ ਮਕਸਦ ਸਿੱਖਾਂ ਨੂੰ ਭਰਮਾਂ-ਭੁਲੇਖਿਆਂ ਵਿਚ ਪਾਉਣਾ ਹੈ।ਸਿੱਖਾਂ ਦੇ ਮਨ ਅੰਦਰ ਗੁਰਬਾਣੀ ਪ੍ਰਤੀ ਸ਼ੱਕ ਪੈਦਾ ਕਰਨਾ ਹੈ।ਇਹ ਵੱਡਾ ਪਾਪ ਹੈ।ਇਹ ਵਿਦਵਤਾ ਦੀ ਨਿਸ਼ਾਨੀ ਨਹੀਂ ਸਗੋਂ ਸਿੱਖੀ ਨੂੰ ਨੁਕਸਾਨ ਪਹੁੰਚਾਉਣਾ ਹੈ।।ਜੇਕਰ ਕੋਈ ਵਿਅਕਤੀ ਸ੍ਰੀ ਗੁਰੂ ਗੰ੍ਰ ਥ ਸਾਹਿਬ ਦੀ ਪ੍ਰਮਾਣਿਕਤਾ 'ਤੇਹੀ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ ਤਾਂ ਉਸਨੂੰ ਉਹ ਸਿੱਖਾਂ ਦਾ ਮਿੱਤਰ ਨਹੀਂ ਸਿੱਖਾਂ ਦਾ ਦੁਸ਼ਮਣ ਸਮਝਦਾ ਹੈ।