ਤੂੰ ਉਹ ਨਹੀਂ

Saini Sa'aB

K00l$@!n!
ਪ੍ਰਵਾਸੀ ਮੁਲਕਾਂ ਵਿੱਚ ਆ ਕੇ ਪੰਜਾਬੀ ਔਰਤਾਂ ਨੂੰ ਮਰਦ ਨਾਲੋਂ ਵੀ ਵੱਧ ਹੱਡ ਭੰਨਵੀਂ ਮਿਹਨਤ ਕਰਨੀ ਪੈਂਦੀ ਹੈ। ਉਸਦਾ ਜ਼ਿਕਰ ਸਾਡੇ ਕਵੀਆਂ ਦੀਆਂ ਲਿਖਤਾਂ ਵਿੱਚ ਨਹੀਂ ਆਉਂਦਾ। ਇਸ ਪੱਖੋਂ ਬਲਜਿੰਦਰ ਸੰਘਾ ਦੀ ਕਵਿਤਾ ‘ਪੰਜਾਬਣ’ ਸਾਡਾ ਵਿਸ਼ੇਸ਼ ਧਿਆਨ ਖਿੱਚਦੀ ਹੈ:


ਤੂੰ ਉਹ ਨਹੀਂ
ਜਿਸਦੇ ਬਾਰੇ
ਇਕ ਗੀਤ ਕਹਿੰਦਾ ਹੈ ਕਿ
‘ਲੱਕ ਹਿੱਲੇ ਮਜਾਜਣ ਜਾਂਦੀ ਦਾ’
ਕਿਉਂਕਿ ਦੋ-ਦੋ ਸ਼ਿਫਟਾਂ ਦਾ ਝੰਬਿਆ
ਤੇਰਾ ਲੱਕ ਹਿੱਲ ਨਹੀਂ ਸਕਦਾ
ਤੇ ਫੈਮਿਲੀ ਡਾਕਟਰ ਦੀ ਵੀ
ਤੈਨੂੰ ਸਖ਼ਤ ਹਿਦਾਇਤ ਹੈ ਕਿ
ਇਸ ਨੂੰ ਹਿਲਾਉਣਾ ਨਹੀਂ
ਤੂੰ ਉਹ ਨਹੀਂ
ਜਿਸਦੇ ਬਾਰੇ
ਇਕ ਗੀਤ ਕਹਿੰਦਾ ਹੈ ਕਿ
‘ਤੇਰੇ ਟੂਣੇਹਾਰੇ ਨੈਣ ਕੁੜੇ’
ਕਿਉਂਕਿ ਉਨੀਂਦਰੇ ਦੇ ਭੰਨੇ ਹੋਏ
ਤੇਰੇ ਨੈਣ ਮਟਕ ਨਹੀਂ ਸਕਦੇ
ਤੇ ਸੁੱਜੀਆਂ ਹੋਈਆਂ ਪਲਕਾਂ ਦੀ ਵੀ
ਤੈਨੂੰ ਸਖਤ ਹਦਾਇਤ ਹੈ ਕਿ
ਇਹਨਾਂ ਨੂੰ ਮਟਕਾਉਣਾ ਨਹੀਂ
ਬਲਕਿ ਸਵਾਉਣਾ ਹੈ
 
Top