ਪਿੰਡਾਂ ਵਿਚ ਵੱਡੀਆਂ ਧਰਮਸ਼ਾਲਾਵਾਂ ਅੱਜ ਵੀ ਨੇ

Saini Sa'aB

K00l$@!n!
ਪਿੰਡਾਂ ਵਿਚ ਵੱਡੀਆਂ ਧਰਮਸ਼ਾਲਾਵਾਂ ਅੱਜ ਵੀ ਨੇ
ਪਰ ਰੀਸੋ-ਰੀਸੀ ਤੇਰੀਆਂ ਬਰਾਤਾਂ ਵੀ
ਮੈਰਿਜ ਪੈਲਿਸਾਂ ਵੱਲ ਹੀ ਜਾਂਦੀਆਂ ਨੇ
ਤੇ ਜਿਨ੍ਹਾਂ ਦੇ ਖ਼ਰਚੇ ਥੱਲੇ ਦੱਬਿਆ ਤੂੰ
ਕਈ ਵਾਰ ਸਾਰੀ ਜ਼ਿੰਦਗੀ ਨਹੀਂ ਉੱਠਦਾ
ਲੋੜ ਹੈ ਤੇਰੇ ਜਾਗਣ ਦੀ
ਕਿਉਂਕਿ ਇਹ ਵੇਲਾ ਨਹੀਂ
‘ਜੱਟਾਂ ਨੇ ਪੀਣੀ ਦਾਰੂ’
ਜਿਹੇ ਗੀਤਾਂ ਤੇ ਨਸ਼ੇ ਵਿੱਚ ਧੁੱਤ ਹੋ ਕੇ
ਲਲਕਾਰੇ ਮਾਰਨ,
ਬੱਕਰੇ ਬੁਲਾਉਣ
ਤੇ ਸੌਂ ਜਾਣ ਦਾ...


ਕੈਨੇਡੀਅਨ ਪੰਜਾਬੀ ਸ਼ਾਇਰ ਬਲਜਿੰਦਰ ਸੰਘਾ ਵੱਲੋਂ 2008 ਵਿੱਚ ਪ੍ਰਕਾਸ਼ਿਤ ਕੀਤੇ ਗਏ ਕਾਵਿ-ਸੰਗ੍ਰਹਿ ਕਵਿਤਾ...ਮੈਨੂੰ ਮੁਆਫ਼ ਕਰੀਂਵਿੱਚ ਸ਼ਾਮਿਲ ਕੀਤੀ ਗਈ ਕਵਿਤਾ
 
Top