‘ਔਰਤ ਦੀ ਪੁਕਾਰ’

Saini Sa'aB

K00l$@!n!
ਇਸ ਲਈ ਸਫ਼ੇ ਕਾਲੇ ਕਰ-ਕਰ
ਜਾਂ ਗੀਤ ਗਾ-ਗਾ ਕੇ ਇਕ ਅਣਜੰਮੀ ਧੀ ਤੋਂ
ਇਹ ਅਖਵਾਉਣਾ
ਕਿ
ਮਾਂ ਮੈਨੂੰ ਕਤਲ ਨਾ ਕਰਵਾ
ਕਿ
ਮਾਂ ਮੈਨੂੰ ਜੱਗ ਦੇਖਣ ਦਾ ਚਾਅ
ਕਿ
ਮਾਂ ਮੈਂ ਵੀਰੇ ਨੂੰ ਲੋਰੀ ਦੇਵਾਂਗੀ
ਕਿ
ਮਾਂ ਮੈਂ ਤੁਹਾਡੀ ਸੇਵਾ ਕਰਾਂਗੀ
ਇੱਕ ਅਣਜੰਮੀ ਧੀ ਨੂੰ ਭੀਖ਼ ਵਿੱਚ
ਜ਼ਿੰਦਗੀ ਦਿਵਾਉਣ ਦੇ ਤੁੱਲ ਹੈ
ਤੇ ਭੀਖ਼ ਦੀ ਜ਼ਿੰਦਗੀ ਨਾਲ ਜਵਾਨ ਹੋਈ ਇਕ ਧੀ
ਇਕ ਨਰੋਆ ਸਮਾਜ ਪੈਦਾ ਕਿਵੇਂ ਕਰੂ
ਮੈਨੂੰ ਇਸ ਤਰ੍ਹਾਂ ਦੇ ਖੋਖਲੇ ਵਿਚਾਰਾਂ
ਜਾਂ ਗੀਤਾਂ ਦੀ ਲੋੜ ਨਹੀਂ
ਤੇ ਮੇਰੀ ਧੀ ਦਾ ਵੀ ਭੀਖ਼ ਦੀ ਜ਼ਿੰਦਗੀ ਨਾਲੋਂ
ਨਾ ਜੰਮਣਾ ਕਈ ਗੁਣਾ ਚੰਗਾ ਹੈ
ਲੋੜ ਹੈ ਸਾਡੇ ਸਮਾਜ ਨੂੰ
ਦਾਦੀਆਂ-ਪੜਦਾਦੀਆਂ ਦੀ
ਇਸ ਗ੍ਰਹਿਣੀ ਸੋਚ ‘ਚੋਂ ਬਾਹਰ ਕੱਢਣ ਦੀ ਕਿ
‘ਕੁੱਲ ਦੇ ਚਿਰਾਗ਼ ਸਿਰਫ ਪੁੱਤ ਹੀ ਨੇ’
ਨਾ ਕਿ ਲੋੜ ਹੈ ਅਣਜੰਮੀ ਧੀ ਤੋਂ
ਭੀਖ਼ ਮੰਗਵਾਉਣ ਦੀ
ਤੇ ਉਹ ਵੀ ਜਨਮ ਲੈਣ ਵਾਸਤੇ


ਕੈਨੇਡੀਅਨ ਪੰਜਾਬੀ ਸ਼ਾਇਰ ਬਲਜਿੰਦਰ ਸੰਘਾ ਵੱਲੋਂ 2008 ਵਿੱਚ ਪ੍ਰਕਾਸ਼ਿਤ ਕੀਤੇ ਗਏ ਕਾਵਿ-ਸੰਗ੍ਰਹਿ ਕਵਿਤਾ...ਮੈਨੂੰ ਮੁਆਫ਼ ਕਰੀਂਵਿੱਚ ਸ਼ਾਮਿਲ ਕੀਤੀ ਗਈ ਕਵਿਤਾ ‘ਔਰਤ ਦੀ ਪੁਕਾਰ’
 
Top