ਔਖੇ ਵੇਲ਼ੇ ਭੱਜਣ ਓਹ ਯਾਰ ਹੁੰਦੇ ਨਹੀਂ

ਗੱਲੀਂ-ਬਾਤੀਂ ਜਿਹੜੇ ਜਾਨ ਪੈਰਾਂ ’ਚ ਵਿਛਾਉਂਦੇ,
ਔਖੇ ਵੇਲ਼ੇ ਭੱਜਣ ਓਹ ਯਾਰ ਹੁੰਦੇ ਨਹੀਂ।
ਸਿਰ ਦੇ ਕੇ ਸੋਹਣਿਆ ਨਿਭਾਉਣੀਆਂ ਨੇ ਪੈਂਦੀਆਂ,
ਸਿਰੀਂ ਬੰਨ੍ਹ ਪੱਗ ਸਰਦਾਰ ਹੁੰਦੇ ਨਹੀਂ।
ਓਨਾ ਚਿਰ ਇਸ਼ਕ ਫਜ਼ੂਲ ਲੱਗਦਾ ਏ,
ਜਿੰਨਾ ਚਿਰ ਨੈਣ ਦੋ ਤੋਂ ਚਾਰ ਹੁੰਦੇ ਨਹੀਂ।
ਝਗੜਾ ਮੁਕਾਅ ਲਵੋ ਬਹਿ ਕੇ ਗੱਲੀਂ-ਬਾਤੀਂ,
ਮਸਲੇ ਦਾ ਹੱਲ ਹਥਿਆਰ ਹੁੰਦੇ ਨਹੀਂ।
ਆਪਣਾ ਜੇ ਚਾਹਵੇਂ ਸਭਨਾਂ ਦਾ ਮਾਣ ਕਰ,
ਰੋਅਬ ਨਾਲ਼ ਕਦੇ ਸਤਿਕਾਰ ਹੁੰਦੇ ਨਹੀਂ।
 
Top