ਫਿਰ ਸ਼ਾਇਦ ਹੋਵੇਗਾ ਅਹਿਸਾਸ ਮੇਰੇ ਜਾਣ ਦਾ

ਕਦੀ ਕਿਸੇ ਦੇ ਨਕਸ਼ਾਂ ਵਿਚ ਜਦ ਮੇਰੀ ਸੂਰਤ ਦਾ ਭੁਲੇਖਾ ਪਿਆ ਤਾਂ ਇੱਕ ਪਲ ਲਈ ਰੁਕੇਗਾ ਸਾਹ ਤੇਰਾ ਤੇ ਫਿਰ ਸ਼ਾਇਦ ਹੋਵੇਗਾ ਅਹਿਸਾਸ ਮੇਰੇ ਜਾਣ ਦਾ
ਕਦੀ ਕਿਤੇ ਤੁਰੇ ਜਾਂਦਿਆਂ ਜਦ ਤੇਰਾ ਪੱਲਾ ਕਿਸੇ ਟਾਹਣੀ ਵਿਚ ਅਟਕ ਗਿਆ ਤਾਂ ਇੱਕ ਪਲ ਲਈ ਮਹਿਸੂਸ ਹੋਵੇਗਾ ਕਿ ਕੋਈ ਤੇਰਾ ਪਿੱਛਾ ਕਰ ਰਿਹੈ ਤੇ ਫਿਰ ਸ਼ਾਇਦ ਹੋਵੇਗਾ ਅਹਿਸਾਸ ਮੇਰੇ ਜਾਣ ਦਾ
ਜਦ ਕਦੀ ਮਿਲਦਿਆਂ ਦੇਖੇਂਗਾ ਦੋ ਰੂਹਾ ਨੂੰ ਕਿਧਰੇ ਉਹਲੇ ਤੇ ਇੱਕ ਪਲ ਲਈ ਯਾਦਾਂ ਦੀ ਪਟਾਰੀ ਲੈ ਬੈਠੇਂਗਾ ਤਾਂ ਤੇਰੇ ਸਾਹਾਂ ਚੋਂ ਖੁਸ਼ਬੂ ਆਵੇਗੀ ਤੇ ਫਿਰ ਸ਼ਾਇਦ ਹੋਵੇਗਾ ਅਹਿਸਾਸ ਮੇਰੇ ਜਾਣ ਦਾ
ਜਦ ਕਦੀ ਪਤਝੜ ਦੀ ਰੁੱਤੇ ਖੜਖੜਾਉਂਦੇ ਪੱਤਿਆਂ ਦੀ ਅਵਾਜ਼ ਆਈ ਤਾਂ ਆਪਣੇ ਆਪ ਇੱਕ ਧੁਨ ਜਿਹੀ ਬਣ ਜਾਵੇਗੀ ਜੋ ਧੁਰ ਅੰਦਰ ਇੱਕ ਤਰਾਨਾ ਛੇੜ ਬੈਠੇਗੀ ਤੇ ਫਿਰ ਸ਼ਾਇਦ ਹੋਵੇਗਾ ਅਹਿਸਾਸ ਮੇਰੇ ਜਾਣ ਦਾ
 
Top