ਤੇਰਾ ਇਂਤ੍ਜ਼ਾਰ ਰਹੇਗਾ . .

ਬੁਲ੍ਹਾਂ ਤੇ ਤੇਰਾ ਨਾਮ ਦਿਲ ਵਿਚ ਤੇਰਾ ਇਂਤਜ਼ਾਰ ਰਹੇਗਾ,
ਉਜਿੜਆਂ ਨੂੰ ਮੁੜ ਕੇ ਵਸਣ ਦਾ ਖੁਆਬ ਰਹੇਗਾ,
ਸਾਨੂੰ ਪਤਾ ਹੈ ਤੂੰ ਮੁੜ ਕੇ ਨਹੀਂ ਆਉਣਾ,
ਨਦੀਂਆ ਨੂੰ ਫ਼ੇਰ ਵੀ ਵਹਿ ਚੁਕੇ ਪਾਣੀ ਦਾ ਇਂਤ੍ਜ਼ਾਰ ਰਹੇਗਾ,
ਸ਼ੀਸ਼ਿਆਂ ਤੇ ਜੋ ਤਰੇੜਾਂ ਪਾ ਗਏ ਨੇ,
ਸ਼ੀਸ਼ਿਆਂ ਨੂੰ ਓਨ੍ਹਾਂ ਪਥਰਾਂ ਨਾਲ ਪਿਆਰ ਰਹੇਗਾ,
ਤੂੰ ਇਕ ਵਾਰ ਕਰ ਤਾਂ ਸਹੀ ਵਾਧਾ ਮਿਲਣ ਦਾ,
ਸਾਨੂੰ ਲੱਖਾਂ ਕਰੋੜਾਂ ਜਨਮ ਤੱਕ ਤੇਰਾ ਇਂਤ੍ਜ਼ਾਰ ਰਹੇਗਾ,
ਇਹ ਜੋ ਪਿਆਰ੍ ਦੇ ਦੁਸ਼ਮ੍ਨ੍ ਮੇਰੀ ਰਾਖ ਨੂੰ ਜਲਾ ਆਏ ਨੇ,
ਇਨ੍ਹਾਂ ਨੂੰ ਕੀ ਪਤਾ ਮੇਰੀ ਰਾਖ ਤਕ ਨੂੰ ਵੀ ਤੇਰਾ ਇਂਤ੍ਜ਼ਾਰ ਰਹੇਗਾ...
 
Top