ਇਹ ਕੇਸੀ ਸ਼ਮਸ਼ਾਣ




ਇਕ ਫੂਂਕ ਜੋ ਮਘਾਵੇ ਬਲਦੀ ਅੱਗ ਨੂੰ,
ਇਕ ਫੂਂਕ ਜੋ ਵੰਜਲੀ 'ਚੋ ਸੁਰਾਂ ਨੂੰ ਕੱਡਦੀ ਹੈ|

ਦੰਦੇ ਆਰੀ ਨੂੰ ਇਕ ਪਾਸੇ ਉਹ ਵੱਡੇ ਇਕੋ ਪਾਸਿੳ ਹੀ,
ਹੈ ਦੁਨੀਆਂ ਨੂੰ ਦੋਹੀਂ ਪਾਸੀਂ ਉਹ ਦੋਹੀਂ ਪਾਸੀਂ ਵੱਡਦੀ ਹੈ|

ਕੋਹੀ ਜਾਵਦੀ ਹੈ ਆਦਮ ਦੀ ਜ਼ਾਤ ਹੀ ਆਦਮ ਨੂੰ,
ਕਹਿੰਦੇ ਨੇ ਕੀ ਸੱਤ ਘਰ ਤਾਂ ਡੈਣਂ ਵੀ ਛੱਡਦੀ ਹੈ|

ਉਹ ਤੜਫੀਆ ਬਿਜਲੀ ਵਾਂਗ ਕਿਸੇ ਨੇ ਸੱਚ ਸੁਨਾਇਆਂ ਜਦੋ,
ਕਿਉਕਿ ਸੱਚੀ ਗੱਲ ਹਮੈਸ਼ਾਂ ਗੋਲੀ ਬਣ ਵੱਜਦੀ ਹੈ|

ਕਿਨੇ ਖਾ ਗਈ ਕਿਨੇ ਹੋਰ ਨੇ ਖਾ ਜਾਣੈ " ਗੋਬਿੰਦ ਵੇ",
ਇਹ ਕੇਸੀ ਸ਼ਮਸ਼ਾਣ ਜੋ ਆਦਮ ਖਾ ਨਾ ਰੱਜਦੀ ਹੈ|

ਅਪਣੀ ਪੱਗ ਕਈ ਵਾਰੀਂ ਲੱਥੀ ਸੱਥਾਂ ਵਿੱਚ,
ਕਿਹ ਦਿੰਦੇ ਨੇ ਫਿਰ ਵੀ ਕੇ ਉਹ ਸਿਰ ਨਾ ਕੱਜਦੀ ਹੈ|
 
Top