ਇਨਸਾਨਾਂ ਦਾ ਜੰਗਲ

ਇਨਸਾਨਾਂ ਦਾ ਜੰਗਲ ਇਹ ਧਰਤੀ ਹੋਈ,
ਤਿਲ ਸੁੱਟਣ ਦੀ ਬਚੀ ਜਗਾ੍ ਨਾ ਕੋਈ,
ਭੀੜ 'ਚ ਫਸਿਆ ਮੈ ਬੇਵਸ ਹੋਇਆ,
ਕਿਸ ਪਾਸੇ ਨੂੰ ਜਾਵਾਂ ?
ਜਾ ਪੈਰ ਧਰ ਕਿਸੇ ਤੇ ਨਿਕਲਾਂ,
ਜਾਂ ਖੁਦ ਹੀ ਕੁਚਲਿਆ ਜਾਵਾਂ|

ਆਦਮ ਰੂਪੀ ਜਾਨਵਰ ਹਨ ਸਭ,
ਮੈਰੇ ਸੱਜੇ ਖੱਬੇ,
ਚਿੱਬੜੇ ਇੱਕ ਦੂਜੇ ਨੂੰ ਐਦਾਂ,
ਜਿਵੇਂ ਭੂਡ ਖੱਖਰ ਨੂੰ ਲੱਗੇ,
ਇਹਨਾ ਦੇ ਡੰਗਾਂ ਤੋਂ ਬਚਣ ਲਈ,
ਮੈ ਲੱਭਦਾ ਲੁਕਣ ਨੂੰ ਥਾਵਾਂ,
ਜਾ ਪੈਰ ਧਰ ਕਿਸੇ ਤੇ ਨਿਕਲਾਂ,
ਜਾਂ ਖੁਦ ਹੀ ਕੁਚਲਿਆ ਜਾਵਾਂ|

ਏਸ ਭੀੜ 'ਚ ਕਈ ਚੋਰ ਉਚੱਕੇ,
ਫਿਰਦੇ ਖ਼ਾਦੀ ਪਾਈ,
ਬੁੱਚੜਾਂ ਵਾਂਗੂੰ ਜੋ ਲੋਕਾਂ ਦੀ,
ਖੱਲ ਜਾਂਦੇ ਨੇ ਲਾਹੀ,
ਇਹਨਾਂ ਦੇ ਤਿੱਖੇ ਸ਼ੁਰਿਆਂ ਤੋਂ ਮੈ,
ਕਿਝ ਅਪਣੀਂ ਖੱਲ ਬਚਾਵਾਂ ?
ਜਾ ਪੈਰ ਧਰ ਕਿਸੇ ਤੇ ਨਿਕਲਾਂ,
ਜਾਂ ਖੁਦ ਹੀ ਕੁਚਲਿਆ ਜਾਵਾਂ|

ਏਸ ਭੀੜ 'ਚ ਹਨ ਠੱਗ ਪਖੰਡੀਂ,
ਫਿਰਦੇ ਵਾਲ ਵਧਾਕੇ,
ਲੁੱਟੀ ਜਾਵਣ ਲੋਕਾਂ ਨੂੰ ਅੱਤ ਦਾ,
ਭਗਵੇਂ ਕੱਪੜੇ ਪਾ ਕੇ,
ਲੱਗ ਨਾ ਜਾਵੇ ਕਿਤੇ ਮਗਰ ਇਹਨਾਂ ਦੇ ਖਲਕਤ,
ਸੋਚ " ਗੋਬਿੰਦ ਵੇ" ਮੈ ਘਬਰਾਵਾਂ,
ਜਾ ਪੈਰ ਧਰ ਕਿਸੇ ਤੇ ਨਿਕਲਾਂ,
ਜਾਂ ਖੁਦ ਹੀ ਕੁਚਲਿਆ ਜਾਵਾਂ|


:plank
 
ਤਵੀ ਤੱਤੀ, ਰੇਤ ਤੱਤੀ, 'ਤੇ ਤੱਤਾ ਦਿਨ ਹਾੜ ਦਾ

ਚੰਦੂ ਤੱਤਾ, ਈਰਖਾ ਤੱਤੀ, ਦਿਲ ਪਿਆ ਸਾੜ ਦਾ

ਜਾਲਿਮ ਤੱਤਾ, ਹਾਕਮ ਤੱਤਾ ਹੁਕਮ ਤੱਤਾ ਚਾੜ ਦਾ

ਤੱਤਾ, ਤੱਤਾ, ਚੁਗਿਰਦਾ ਤੱਤਾ, ਬਸ ਠੰਡਾ ਹਿਰਦਾ ਪੰਜਵੇ ਅਵਤਾਰ ਦਾ

ਉਸ ਗੁਰੂ ਨੂੰ, ਗੁਰੂ ਕਿਓ ਨਾ ਮੰਨਾ "ਇੰਦਰ"

ਜੇਹੜਾ ਤਪਦੇ ਜੱਗ ਨੂੰ, ਏਨੀਆ ਤੱਪਸ਼ਾ ਵਿਚ ਵੀ ਠਾਰ ਦਾ..........

...ਇੰਦਰ....
 
Top