ਗ਼ਲਤ ਹੈ ਧੋਨੀ ਦੀ ਕਾਬਲੀਅਤ 'ਤੇ ਸ਼ੱਕ - ਮੁਰਲੀ

chief

Prime VIP


ਟਵੰਟੀ-20 ਵਿਸ਼ਵ ਕੱਪ ਵਿਚ ਭਾਰਤੀ ਟੀਮ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਆਲੋਚਨਾ ਦਾ ਸ਼ਿਕਾਰ ਹੋ ਰਹੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਪੱਖ ਵਿਚ ਨਿੱਤਰਦਿਆਂ ਸ੍ਰੀਲੰਕਾ ਦੇ ਆਫ਼ ਸਪਿਨਰ ਮੁਥੱਈਆ ਮੁਰਲੀਧਰਨ ਨੇ ਕਿਹਾ ਹੈ ਕਿ ਧੋਨੀ ਭਾਰਤ ਦੇ ਸਭ ਤੋਂ ਚੰਗੇ ਕਪਤਾਨਾਂ ਵਿਚੋਂ ਇਕ ਹੈ ਤੇ ਉਸ ਦੀ ਕਾਬਲੀਅਤ 'ਤੇ ਸ਼ੱਕ ਕਰਨਾ ਸਰਾਸਰ ਗ਼ਲਤ ਹੈ।

ਉਸ ਨੇ ਕਿਹਾ ਕਿ ਸਿਰਫ ਇਕ ਹਫ਼ਤਾ ਪਹਿਲਾਂ ਧੋਨੀ ਦੀ ਕਪਤਾਨੀ ਵਿਚ ਚੇਨਈ ਸੁਪਰ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਖ਼ਿਤਾਬ ਜਿੱਤਿਆ ਅਤੇ ਵਿਸ਼ਵ ਕੱਪ ਵਿਚ ਭਾਰਤੀ ਟੀਮ ਦੇ ਬਾਹਰ ਹੋਣ ਨਾਲ ਉਹ ਮਾੜਾ ਕਪਤਾਨ ਕਿਵੇਂ ਬਣ ਗਿਆ? ਮੀਡੀਆ 'ਤੇ ਵਰ੍ਹਦਿਆਂ ਮੁਰਲੀਧਰਨ ਨੇ ਕਿਹਾ ਕਿ ਉਨ੍ਹਾਂ ਨੂੰ ਟਿੱਪਣੀਆਂ ਇਕ ਦਾਇਰੇ ਵਿਚ ਰਹਿ ਕੇ ਕਰਨੀਆਂ ਚਾਹੀਦੀਆਂ ਹਨ, ਨਾ ਕਿ ਕਿਸੇ ਚੰਗੇ ਖਿਡਾਰੀ ਸਿਰ ਹਾਰ ਦਾ ਦੋਸ਼ ਮੜ੍ਹ ਦੇਣਾ ਚਾਹੀਦਾ ਹੈ।

ਆਈਫ਼ਾ ਪੁਰਸਕਾਰ ਵੰਡ ਸਮਾਰੋਹ ਵਿਚ ਸ਼ਿਰਕਤ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਹਾਰ ਦੇ ਬਾਵਜੂਦ ਭਾਰਤੀ ਟੀਮ ਬਿਹਤਰੀਨ ਹੈ।

 
Top