ਮੰਨ ਵੇ ਤੂੰ ਯਾਰਾ ਸਾਡਾ ਕਰ ਇਤਬਾਰ ਵੇ

:emਮੰਨ ਵੇ ਤੂੰ ਯਾਰਾ ਸਾਡਾ ਕਰ ਇਤਬਾਰ ਵੇ
ਸਾਡੇ ਵੱਸ ਦਾ ਹੈ ਨਹੀ ਇਹ ਪਿਆਰ ਵੇ

ਬਾਬਲੇ ਦੀ ਪੱਗ ਦਾ ਖਿਆਲ ਰੱਖਣਾ ਵੇ
ਚਿਟਾ ਰੰਗ ਉਸਦਾ ਸੰਭਾਲ ਰੱਖਣਾ ਵੇ
ਦਾਗ ਲਹਿਣਾ ਨਹੀੳ ਮੁੜ ਕੇ ਜੇ ਲੱਗਾ ਇਕ ਵਾਰ ਵੇ
ਸਾਡੇ ਵੱਸ ਦਾ ਹੈ ਨਹੀ ਇਹ ਪਿਆਰ ਵੇ

ਉਮਰਾਂ ਦਾ ਰੋਣਾ ਨਹੀੳ ਝੋਲਾ ਵਿਚ ਪਾਉਣਾ ਵੇ
ਮਾੜੇ ਜਗ ਕੋਲੋਂ ਨਹੀੳ ਅਸੀਂ ਅਖਵਾਉਣਾ ਵੇ
ਇਕ ਦੀਆਂ ਗੱਲਾਂ ਬਣ ਜਾਂਦੀਆਂ ਹਜਾਰ ਵੇ
ਸਾਡੇ ਵੱਸ ਦਾ ਹੈ ਨਹੀ ਇਹ ਪਿਆਰ ਵੇ

ਇਕ ਨਾਤਾ ਜੋੜਨ ਲਈ ਕਈ ਜਾਂਦੇ ਟੁਟ ਵੇ
ਇਕ ਸਾਥ ਪਾਉਣ ਲਈ ਕਈ ਜਾਂਦੇ ਛੁਟ ਵੇ
ਛੁਟ ਜਾਂਦਾ ਜਗ ਮਾਂਪੇ ਘਰ ਬਾਰ ਵੇ
ਸਾਡੇ ਵੱਸ ਦਾ ਹੈ ਨਹੀ ਇਹ ਪਿਆਰ ਵੇ

ਇਜਤ ਕਆਰੀਆਂ ਦਾ ਇਕੋ ਇਕ ਗਹਿਣਾ ਵੇ
ਕੁੜੀਆਂ ਲਈ ਚੰਗਾ ਹੁੰਦਾ ਹੱਦਾਂ ਵਿਚ ਰਹਿਣਾ ਵੇ
ਹੱਦੋਂ ਆਪਣੀ ਅਸੀ ਜਾਣਾ ਨਹੀੳ ਬਾਹਰ ਵੇ
ਸਾਡੇ ਵੱਸ ਦਾ ਹੈ ਨਹੀ ਇਹ ਪਿਆਰ ਵੇ
 
Top