ਤੁਰ ਗਿਆ ਅਜ ਉਹ ਮੇਰੇ ਹੀ ਸਾਹਮਣੇ,

ਤੁਰ ਗਿਆ ਅਜ ਉਹ ਮੇਰੇ ਹੀ ਸਾਹਮਣੇ,
ਅਜੇ ਸਾਨੂੰ ਆਏ ਨਾ ਹੰਝੂ ਪਲਕਾ ਦੇ ਸਾਭਣੇ,
ਤੁਰ ਗਿਆ ਅਜ ਉਹ ਮੇਰੇ ਹੀ ਸਾਹਮਣੇ,

ਜਾਦਾ ਹੋਇਆ ਅੱਖਾ ਚੋ ਖਵਾਬ ਖੋਹ ਕੇ ਲੈ ਗਿਆ,
ਕੀਮਤੀ ਉਹ ਸਾਲਾ ਦਾ ਹਿਸਾਬ ਖੋਹ ਕੇ ਲੈ ਗਿਆ,
ਸੁੱਨੇ ਜਿਹੇ ਰਹਿਗੇ ਨੇ ਚਿੜੀਆ ਦੇ ਆਲ੍ਹਣੇ,
ਤੁਰ ਗਿਆ ਅਜ ਉਹ ਮੇਰੇ ਹੀ ਸਾਹਮਣੇ,

ਜਾਦਾ ਜਾਦਾ ਇਹ ਸਮਾ ਤੇਰੇ ਤੇ ਖਲੋ ਗਿਆ,
ਹਿਜ਼ਰਾ ਦੇ ਘਰ ਵਿਚ ਮੈਨੂੰ ਕੋਈ ਲਕੋ ਗਿਆ,
ਮੇਰੇ ਹੀ ਲਾਏ ਰੁੱਖ ਮੈ ਹੀ ਆਪੇ ਸ਼ਾਗਣੇ,
ਤੁਰ ਗਿਆ ਅਜ ਉਹ ਮੇਰੇ ਹੀ ਸਾਹਮਣੇ,

ਅੰਬਰਾ ਚੋ ਤਾਰਾ ਕੋਈ ਮੇਰੇ ਲਈ ਨਾ ਟੁੱਟੇਗਾ,
ਪਿਆਰ ਇਕ ਬਾਤ ਹੈ ਜੇ,ਨਾ ਕੋਈ ਪਾਵੇਗਾ ਨਾ ਬੁੱਝੇਗਾ,
ਘਰ ਵਿਚ ਬਹਿ ਕੇ ਘਰ ਆਪਣੇ ਹੀ ਬਾਲਣੇ,
ਤੁਰ ਗਿਆ ਅਜ ਉਹ ਮੇਰੇ ਹੀ ਸਾਹਮਣੇ,

ਅਜ ਦੀ ਏ ਰਾਤ ਵਾਹਦਾ ਰਿਹਾ ਮੌਤ ਨਾਲ,
ਤੈਨੁ ਹੀ ਵਿਆਹੁਗਾ ਮੈ ਹੰਝੂਆ ਤੇ ਸੋਗ ਨਾਲ,
ਦੇ ਕਰੀਬ ਰਹੀ ਗਮ ਉਹਨੇ ਵੀ ਨੀ ਟਾਲਣੇ,
ਤੁਰ ਗਿਆ ਅਜ ਉਹ ਮੇਰੇ ਹੀ ਸਾਹਮਣੇ,
 
Top