ਅੱਜ ਸਵੇਰੇ -ਸਵੇਰੇ ਦਿਲ ਮੇਰੇ ਮੈਨੂੰ ਕਿਹਾ ,

ਅੱਜ ਸਵੇਰੇ -ਸਵੇਰੇ ਦਿਲ ਮੇਰੇ ਮੈਨੂੰ ਕਿਹਾ ,
ਕਿ ਤੇਰੇ ਗਾਇਕ ਬਣਨ ਦਾ ਖੁਆਬ ਸੱਚ ਹੋ ਰਿਹਾ ..
ਜਾ ਤੂੰ ਵੀ ਜਾ -- ਮਿਸ ਪੂਜਾ ਨਾਲ ਕੈਸਿਟ ਕਰਵਾ ,
ਜੇ ਤੇਰੇ ਕੋਲ ਪਿਆ ੨੦,੦੦੦-੨੫,੦੦੦ ਰੁਪਿਆ ..
.........................................................................

ਸਾਨੂੰ ਵੀ ਗਾਉਣਾ ਆਉਂਦਾ ਹੈ , ਅਸੀਂ ਵੀ ਕੈਸਿਟ ਕੱਢਾਵਾਂਗੇ ..
ਉਹਦੀ ਕਵਰ ਪੇਜ਼ ਤੇ ਆਪਣੀ ਫ਼ੋਟੋ ਛਪਾਵਾਂਗੇ ..

੧ ਰਾਜ ਕਾਕੜੇ ਤੋਂ ਲੈ ਆਉਣਾ , ੧ ਨਿਜ਼ਾਮਪੁਰੀ ਕਾਲੇ ਤੋਂ ,,
ਨਾਲੇ ਜਗਦੇਵ ਮਾਨ ਨੂੰ ਪੁਛਾਂਗਾ , ਨਾਲੇ ਮਾਨ ਮਰਾੜ੍ਹਾਂਵਾਲੇ ਤੋਂ ..
ਅਸੀਂ ਸ਼ਮਸ਼ੇਰ ਸੰਧੂ ਨੂੰ ਛੱਡਣਾ ਨਹੀਂ , ਗੀਤ ਮੰਗਲ ਦੇ ਵੀ ਸੁਣਾਵਾਂਗੇ ..
ਸਾਨੂੰ ਵੀ ਗਾਉਣਾ ਆਉਂਦਾ ਹੈ , ਅਸੀਂ ਵੀ ਕੈਸਿਟ ਕੱਢਾਵਾਂਗੇ ..

ਕੁਝ ਸ਼ੇਅਰ ਦੇਬੀ ਦੇ ਪੈਣੇ ਨੇ , ਕੁਝ ਗੀਤ ਮਾਨ ਸਾਹਬ ਤੋਂ ਲੈਣੇ ਨੇ ..
ਬੱਬੂ 22 ਦੀਆਂ ਕੀ ਰੀਸਾਂ ਉਹਦੇ ਮਿਉਜ਼ਕ ਦੇ ਕੀ ਕਹਿਣੇ ਨੇ ..
ਵਾਂਗ ਅਮਰਿੰਦਰ ਗਿਲ ਦੇ ਅਸੀਂ ਵੀ ਧੂਮਾਂ ਪਾਵਾਂਗੇ ..
ਸਾਨੂੰ ਵੀ ਗਾਉਣਾ ਆਉਂਦਾ ਹੈ , ਅਸੀਂ ਵੀ ਕੈਸਿਟ ਕੱਢਾਵਾਂਗੇ ..

ਚੀਮੇ ਹਰਭਜਨ ਦੀ ਕਰ ਰੀਸ ਅਸੀਂ ਫ਼ਿਲਮੀ ਦਰ ਜਾਣਾ ਹੈ ,,
ਜੇ ਮਨਮੋਹਨ ਨੇ ਕੀਤੀ ਨਾਂਹ , ਗੋਰਵ ਦਾ ਬੂਹਾ ਖੜਕਾਣਾ ਹੈ ..
ਫ਼ਿਰ ਵਾਂਗ ਮੀਕੇ ਤੇ ਜ਼ੰਜੂਆ ਦੇ ਪਲੇਅਬੈਕ ਸਿੰਗਰ ਕਹਾਵਾਂਗੇ ..
ਸਾਨੂੰ ਵੀ ਗਾਉਣਾ ਆਉਂਦਾ ਹੈ , ਅਸੀਂ ਵੀ ਕੈਸਿਟ ਕੱਢਾਵਾਂਗੇ ..

ਦੇਖੀਂ ਸਾਡੇ ਆਖਾੜੇ ਵੀ ਲੱਗਣੇ ਨੇ ਤੇ ਅਸੀਂ ਸ਼ੋਅ ਵੀ ਕਰਨੇ ਨੇ..
ਸਰਤਾਜ਼ ਦੇ ਲਿਖੇ ਗੀਤ ਅਸੀਂ ਉੱਥੇ ਬਹਿ ਕੇ ਪੜਨੇ ਨੇ ..
ਵਾਰਸ ਦੇ ਨਾਲ ਅਸੀਂ ਵੀ ਹਰ ਸਾਲ ਵਿਰਸਾ ਕਰਾਵਾਂਗੇ ..
ਸਾਨੂੰ ਵੀ ਗਾਉਣਾ ਆਉਂਦਾ ਹੈ , ਅਸੀਂ ਵੀ ਕੈਸਿਟ ਕੱਢਾਵਾਂਗੇ ..

ਜੇ ਖੁਆਬ ਰਿਹਾ ਅਧੂਰਾ, ਜਾਂ ਫ਼ਿਰ ਜੇ ਹੋ ਗਿਆ ਚੂਰਾ-ਚੂਰਾ ..
ਇਕ ਰਾਹ ਹੋਰ ਵੀ ਲੱਭਿਆ ਜਿਸ ਨਾਲ ਕਰ ਲੈਣਾ ਇਹ ਪੂਰਾ ..
ਮਿਸ ਪੂਜਾ ਤਾਂ ਹੈ ਵਿਹਲੀ 20,000 ਦੇ ਉਹਦੇ ਨਾਲ ਗਾਵਾਂਗੇ ..
ਸਾਨੂੰ ਵੀ ਗਾਉਣਾ ਆਉਂਦਾ ਹੈ , ਅਸੀਂ ਵੀ ਕੈਸਿਟ ਕੱਢਾਵਾਂਗੇ ..

ਇਕ-ਅੱਧਾ ਟੱਪਾ ਲਿਖਣਾ ਲਿਖਣਾ ਉਹ ਸ਼ਹੀਦਾਂ ਦੀ ਯਾਦ ਵਿੱਚ..
ਹੋਇਆ ਸੰਨ 84 ਜਾਂ ਜੋ ਗੁਜਰਾਤ ਦੇ ਫ਼ਸਾਦ ਵਿੱਚ ..
ਹਰ ਕਤਰੇ ਬਾਰੇ ਲਿਖਣਾ, ਹਰ ਸਤਰ ਤੇ ਲਹੂ ਵਿਖਾਵਾਂਗੇ ..
ਉਹਦੋਂ ਭਾਵੇਂ ਨਾ ਆਇਆ ਗਾਉਣਾ ਪਰ ਇਨਸਾਫ਼ ਲਈ ਆਵਾਜ਼ ਲਾਵਾਂਗੇ
 
Top