ਇਕ ਵਾਰ ਮੁੜ ਆ ਗਿਆ ਹਾਂ ਥੋਡੀ ਕਚਿਹਰੀ ..

ਇਕ ਵਾਰ ਮੁੜ ਆ ਗਿਆ ਹਾਂ ਥੋਡੀ ਕਚਿਹਰੀ ..
ਲੈ ਕੇ ਕੁਝ ਬੋਲ ਮਿੱਠੇ ਤੇ ਕੁਝ ਬੋਲ ਜ਼ਹਿਰੀ ..
ਮੈਂ ਕੁਝ ਲੈ ਕੇ ਨਹੀਂ ਜਾ ਰਿਹਾ ਦੇ ਕੇ ਹੀ ਜਾ ਰਿਹਾ ..
ਮੇਰੀ ਅੱਖਾਂ ਨੂੰ ਜੋ ਵੀ ਆਇਆ ਨਜ਼ਰ ਉਹੀ ਸੁਣਾ ਰਿਹਾ ..
......................................

ਕੋਈ ਗੱਲ ਕਰਦਾ ਖਾਲਿਸਤਾਨ ਬਣਾਉਣ ਦੀ .
ਕੋਈ ਗੱਲ ਕਰਦਾ ਕੁਰਸੀ ਹਥਿਉਣ ਦੀ..
ਮੈਨੂੰ ਇਕ ਵੀ ਦਿਖਾ ਦਿਉ ਬੰਦਾ ਜੋ
ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..

ਕੋਈ ਬਣਾ ਡੇਰਾ ਲੋਕਾਂ ਨੂੰ ਮਗਰ ਲਾਈ ਜਾਵੇ
ਕੋਈ ਸਾਧੂ ਬਾਬਿਆਂ ਤੋਂ ਟੂਣੇ-ਤਵੀਤ ਕਰਾਈ ਜਾਵੇ
ਸਭ ਲਾ ਸੰਗ ਸ਼ਰਮ , ਬਸ ਵੇਚੀ ਜਾਣ ਧਰਮ ..
ਕਿਹੜਾ ਕੋਈ ਗੱਲ ਕਰਦਾ ਧਰਮ ਨੂੰ ਬਚਾਉਣ ਦੀ ..
ਕੋਈ ਵੀ ਨਾ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..

ਮੰਡੇ - ਕੁੜੀਆਂ ਦੇ ਵਿੱਚ ਕੈਸੀ ਉਠੀ ਲਹਿਰ
ਹਰ ਕੋਈ ਪੱਟੀ ਜਾਵੇ ਬਾਹਰ ਨੂੰ ਹੀ ਪੈਰ
ਇਹ ਡਾਲਰਾਂ ਨੇ ਅੱਖਾਂ ਪਾੜੀਆਂ , ਜੋ ਲਾਉਂਦੇ ਨੇ ਦਿਹਾੜੀਆਂ ,
ਕਿਹੜਾ ਕੋਈ ਕਰਦਾ ਗੱਲ ਪੰਜਾਬ 'ਚ ਰਹਿ ਕੇ ਕਮਾਉਣ ਦੀ ..
ਕੋਈ ਵੀ ਨਾ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..

ਕੋਈ ਬਣ ਗਿਆ ਮੁੱਦਾ , ਉਹਨਾਂ ਲਈ ਫ਼ਸਲ ਹੈ
ਇਹ ਸਭ ਲੀਡਰਾਂ ਦੀ ਬਸ ਇਕੋ ਹੀ ਨਸਲ ਹੈ
ਕਰਦੇ ਇਕ ਦੂਜੇ ਦੀਆਂ ਬੁਰਾਈਆਂ , ਜਦ ਵੀ ਨੇੜੇ ਵੋਟਾਂ ਆਈਆਂ ,
ਕਿਹੜਾ ਕੋਈ ਕਰਦਾ ਗੱਲ ੮੪ ਦਾ ਇਨਸਾਫ਼ ਦਵਾਉਣ ਦੀ .
ਕੋਈ ਵੀ ਨਾ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..

ਵੀਡੀਉ 'ਚ ਤਾਂ ਅੱਜਕਲ ਕਪੜੇ ਘਟਾਈ ਜਾਂਦੇ
ਫ਼ਿਲਮਾਂ 'ਚ ਗਾਣਿਆਂ 'ਚ ਕੇਹੋ ਜਹੇ ਸੀਨ ਦਿਖਾਈ ਜਾਂਦੇ
ਇਹ ਵੇਖ ਨੀ ਸਕਦੇ ਯਾਰ , ਵਿੱਚ ਬਹਿ ਕੇ ਪਰਿਵਾਰ ,
ਕਿਹੜਾ ਕੋਈ ਗੱਲ ਕਰਦਾ ਇਹਨੂੰ ਬੰਦ ਕਰਾਉਣ ਦੀ ..
ਕੋਈ ਵੀ ਨਾ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..

ਲੜਨ ਲੜਾਉਣ ਲਈ ਕਰ ਕੋਈ ਮੂਹਰੇ ਇੱਥੇ
ਨਫ਼ਰਤ ਨਾਲ ਭਰੇ ਦਿਲ ਪਿਆਰ ਲਈ ਅਧੂਰੇ ਇੱਥੇ
ਹਰ ਕੋਈ ਢਾਹੀ ਜਾਂਦਾ ਕਹਿਰ , ਮੂੰਹੋਂ ਉਗਲੀ ਜਾਵੇ ਜ਼ਹਿਰ ,
ਕਿਹੜਾ ਕੋਈ ਕਰਦਾ ਗੱਲ ਖੁਸ਼ੀਆਂ ਵੰਡਾਉਣ ਦੀ ..
ਕੋਈ ਵੀ ਨਾ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..

ਹਰ ਕੋਈ ਵਹਿਲਾ ਬੈਠਾ ਸਲਾਹਾਂ ਸੁਣਾਉਣ ਲਈ
ਇਦਾਂ ਕਰਲਾ ਉਦਾਂ ਕਰਲਾ ਰਾਹਾਂ ਦਿਖਾਉਣ ਲਈ
ਖੁ਼ਦ ਹੱਥ ਪਾਉਣਾ ਨਹੀਂ, ਆਪ ਅੱਗੇ ਆਉਣਾ ਨਹੀਂ
ਮੀਡੀਏ ਨੂੰ ਤਾਂ ਪਈ ਸਲਮਾਨ ਦਾ ਵਿਆਹ ਕਰਾਉਣ ਦੀ ..
ਕੋਈ ਵੀ ਨਾ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..

ਤੇਰੇ ਵਰਗੇ ਲਿਖਾਰੀ ਬਣੀ ਜਾਂਦੇ ਨੇ ..
ਪੈਸੇ ਦੇ ਕੇ ਅੱਜਕਲ ਖਿਡਾਰੀ ਬਣੀ ਜਾਂਦੇ ਨੇ ..
ਸਭ ਪੈਸੇ ਦੇ ਨੇ ਚੱਕਰ, ਭਾਂਵੇ ਆਉਂਦਾ ਵੀ ਨੀ ਅੱਖਰ ,
ਖੜਾ ਲਾਇਨ 'ਚ ਉਡੀਕੇ ਬਾਰੀ ਪੂਜਾ ਨਾਲ ਗਾਉਣ ਦੀ ..
ਕੋਈ ਵੀ ਨਾ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ
 
Top