ਭੁੱਲਣਾ ਨਹੀਂ ਕਦੇ ਤੁਹਾਡਾ ਪਿਆਰ ਮੇਰੇ ਦੋਸਤੋ...

ਅੱਜ ਤੁਹਾਡੇ ਨਾਲ ਖੋਰੇ ਕੱਲ ਕਿਤੇ ਤੁਰ ਜਾਣਾ ਏ !!!
ਪੰਛੀ ਪਰਦੇਸੀਆਂ ਦਾ ਹੁੰਦਾ ਨਾ ਟਿਕਾਣਾ ਏ...
ਪਰ ਯਾਦ ਰਹੂ
unp ਦੀ ਬਹਾਰ ਮੇਰੇ ਦੋਸਤੋ...
ਭੁੱਲਣਾ ਨਹੀਂ ਕਦੇ ਤੁਹਾਡਾ ਪਿਆਰ ਮੇਰੇ ਦੋਸਤੋ...

ਏਨਾ ਦਿੱਤਾ ਮਾਣ ਤੁਸੀ ਮੇਰੀ ਕਲਾਮ ਨਿਮਾਣੀ ਨੂੰ...
ਜਾਨ ਨਾਲੋ ਵੱਧ ਪਿਆਰ ਕਰੇ ਜਿਵੇਂ ਹਾਣੀ ਨੂੰ...
ਨਹੀਂ ਸਕਦਾ ਏ ਇਹਸਾਨ ਮੈਂ ਉਤਾਰ ਮੇਰੇ ਦੋਸਤੋ...
ਭੁੱਲਣਾ ਨਹੀਂ ਕਦੇ ਤੁਹਾਡਾ ਪਿਆਰ ਮੇਰੇ ਦੋਸਤੋ...

ਮੰਦੇ-ਚੰਗੇ ਇਲਜ਼ਾਮ ਮੈਂ ਕਈਆਂ ਉੱਤੇ ਲਾਏ ਹੋਣੇ...
ਜਾਣੇ-ਅਣਜਾਣੇ ਕਈਂ ਦਿਲ ਵੀ ਦੁਖਾਏ ਹੋਣੇ...
ਬਸ ਕਰ ਦਿਓ ਮਾਫ ਇਕ ਵਾਰ ਮੇਰੇ ਦੋਸਤੋ...
ਭੁੱਲਣਾ ਨਹੀਂ ਕਦੇ ਤੁਹਾਡਾ ਪਿਆਰ ਮੇਰੇ ਦੋਸਤੋ...

ਮੰਦਾ-ਚੰਗਾ ਬੋਲ ਕਦੇ ਕਿਸੇ ਨੂੰ ਨਾ ਬੋਲਿਓ...
ਭੁੱਲਕੇ ਵੀ ਨਾ ਨੈਣੋ ਕਦੇ ਹੰਝੂ ਤੁਸੀ ਡੋਲ਼ੀਓ...
ਹਥ ਜੋੜ ਮੇਰੀ ਏ ਪੁਕਾਰ ਮੇਰੇ ਦੋਸਤੋ...
ਭੁੱਲਣਾ ਨਹੀਂ ਕਦੇ ਤੁਹਾਡਾ ਪਿਆਰ ਮੇਰੇ ਦੋਸਤੋ...

ਖੁਸ਼ੀਆਂ ਦੀ ਹਵਾ ਹਰ ਪਾਸੋਂ ਰਹੇ ਵਗਦੀ...
unp ਉੱਤੇ ਸ਼ਾਯਰੀ ਦੀ ਸਦਾ ਮਹ੍ਫਿਲ ਰਹੇ ਲਗਦੀ...
ਭਾਵੇਂ ਛੱਡ ਜਾਵੇ 'ਹਰਮਨ
' ਏ ਸੰਸਾਰ ਮੇਰੇ ਦੋਸਤੋ...
ਭੁੱਲਣਾ ਨਹੀਂ ਕਦੇ ਤੁਹਾਡਾ ਪਿਆਰ ਮੇਰੇ ਦੋਸਤੋ...

Top