ਉਏ ਭੰਡਾ ਕੀ ਹਾਲ ਤੇਰੇ?

ਉਏ ਭੰਡਾ ਕੀ ਹਾਲ ਤੇਰੇ?
ਹਾਲ ਕੀ ਪੁੱਛਦੇ ਓ ਉਸਤਾਦ ਜੀ ਮਿਹਰ ਐ ਬਾਬੇ ਬਾਦਲ ਦੀ।
ਉਏ ਇਹ ਕਿਹੜਾ ਬਾਬਾ ਉਹ ਤਾਂ ਮੁੱਖ ਮੰਤਰੀ ਐ।
ਲੈ ਸੁਣ ਲੈ ਬਾਬਾ ਉਹ ਹੁੰਦਾ ਜੀਹਦੇ ਮੂੰਹੋਂ ਕੱਢੀ ਗੱਲ ਪੂਰੀ ਹੋਵੇ
ਬਾਬਾ ਬਾਦਲ ਜੋ ਕਹਿੰਦਾ ਪੂਰੀ ਹੁੰਦੀ ਐ।
ਕੀ ਪੂਰੀ ਹੁੰਦੀ ਐ ਲੋਕ ਤਾਂ ਸੂਲੀ ਤੇ ਟੰਗੇ ਪਏ ਆ।
ਵਾਹ ਉਸਤਾਦ ਜੀ ਟੰਗੇ ਰਹੁ ਉਹ ਤਾਂ ਪੀਘਾਂ ਝੂਟਦੇ ਐ ਨਾ।
ਲੈ ਸੁਣੋ : ਅਖੇ ਬਾਦਲ ਬਾਬੇ,ਦੱਬ ਲਏ ਢਾਬੇ।
ਖੋਹ ਲਈਆਂ ਬੱਸਾਂ ( ਲੋਕਾਂ ਦੀਆਂ )
ਹੋਰ ਕੀ ਦੱਸਾਂ। ਲਾਤੇ ਸਭ ਖੂੰਜੇ,ਮਾਰਤੇ ਹੂੰਝੇ।
ਪੈਸਾ ਬਹੁਤ ਲੁਟਿਆ,ਡਾਂਗਾਂ ਨਾਲ ਕੁੱਟਿਆ।
ਪਵਾਲੀਆਂ ਵੋਟਾਂ ਬਠਿੰਡੇ ਸ਼ਹਿਰ ਦੀਆਂ,
ਬਿਜਲੀ ਮਹਿੰਗੀ,ਕੱਢਤੀ ਕਸਰ ਰਹਿੰਦੀ।
ਵਿਕਾਦੂ ਭਾਂਡੇ,ਲੋਕ ਗਏ ਮਾਂਜੇ--
ਉਏ ਬੱਸ ਕਰ ਹੁਣ ਕੇਰਾਂ ਈ ਬਾਬੂ ਰਜਬ ਅਲੀ ਬਣਨ ਲੱਗਾਂ।
ਤੈਨੂੰ ਵੀ ਕਿਤੇ ਬਾਬੇ ਬਾਦਲ ਨੇ ਗ੍ਰਾਂਟ ਤਾਂ ਨੀ ਦੇਤੀ।
ਦਿੱਤੀ ਆ ਉਸਤਾਦ ਜੀ ਦਿੱਤੀ ਐ।
ਉਏ ਕਾਹਦੀ?
ਟੱਟੀ ਬਣਾਉਣ ਦੀ।
ਹੋਰ ਤੈਨੂੰ ਮਹਿਲ ਪਾਉਣ ਦੀ ਦੇਣੀ ਸੀ,ਸਰਕਾਰੋਂ ਤੇਲ ਮਿਲੇ ਜੁੱਤੀ ਚ ਪਾ ਲੇ।
ਉਸਤਾਦ ਜੀ ਜੇ ਜੁੱਤੀਆਂ ਈ ਮਿਲਣ ਲੱਗ ਪੈਣ ਫੇਰ?
ਫੇਰ ਨੰਗੇ ਪੈਰੀਂ ਜੁੱਤੀ ਛੱਡਕੇ ਭੱਜਜੇ।
ਅੱਛਾ ਫੇਰ ਤਾਂ ਤਿਆਰ ਰਹੋ ਉਸਤਾਦ ਜੀ।
ਕਿਉਂ? ਕਿਉਂ ਕਾਹਦੀ , ਵੋਟਾਂ ਆਉਣ ਵਾਲੀਆਂ।
ਵੋਟਾਂ ਨਾਲ ਜੁੱਤੀਆਂ ਦਾ ਕੀ ਸੰਬੰਧ ਭਲਾ?
ਲੱਗਜੂ ਪਤਾ,ਅੱਗੇ ਨਸ਼ੇ ਵੰਡਕੇ ਪੈਸੇ ਦੇ ਕੇ ਵੋਟਾਂ ਪਵਾਉਂਦੇ ਸੀ
ਹੁਣ ਕੁੱਟਕੇ ਪਵਾਉਣਗੇ।
 

JUGGY D

BACK TO BASIC
ਅਖੇ ਬਾਦਲ ਬਾਬੇ,ਦੱਬ ਲਏ ਢਾਬੇ।
ਖੋਹ ਲਈਆਂ ਬੱਸਾਂ ( ਲੋਕਾਂ ਦੀਆਂ )
ਹੋਰ ਕੀ ਦੱਸਾਂ। ਲਾਤੇ ਸਭ ਖੂੰਜੇ,ਮਾਰਤੇ ਹੂੰਝੇ।
ਪੈਸਾ ਬਹੁਤ ਲੁਟਿਆ,ਡਾਂਗਾਂ ਨਾਲ ਕੁੱਟਿਆ।
ਪਵਾਲੀਆਂ ਵੋਟਾਂ ਬਠਿੰਡੇ ਸ਼ਹਿਰ ਦੀਆਂ,
ਬਿਜਲੀ ਮਹਿੰਗੀ,ਕੱਢਤੀ ਕਸਰ ਰਹਿੰਦੀ।
ਵਿਕਾਦੂ ਭਾਂਡੇ,ਲੋਕ ਗਏ ਮਾਂਜੇ--
ਉਏ ਬੱਸ ਕਰ ਹੁਣ ਕੇਰਾਂ ਈ ਬਾਬੂ ਰਜਬ ਅਲੀ ਬਣਨ ਲੱਗਾਂ।

ਗੁਰਭੇਜ ਸਿੰਘ ਚੌਹਾਨ ਹਮੇਸਾ ਸਚ ਲਿਖਦਾ !!
 
Top