ਭੁੱਖੇ ਨੂੰ ਪਾਈ ਬਾਤ

ਭੁੱਖੇ ਨੂੰ ਪਾਈ ਬਾਤ
ਕਹਿੰਦਾ ਟੁੱਕ

ਟੁੱਕ
-ਇੱਕ ਸੁੱਕੀ ਬੇਹੀ
ਰੋਟੀ ਦਾ ਟੁਕੜਾ
ਕੋਈ ਸੁੱਕੀ ਮੱਠੀ,
ਬਚੀ ਹੋਈ ਜੂਠ
ਜਾਂ ਫਿਰ ਛੱਤੀ ਪਦਾਰਥ।

ਖਾਧਾ
-ਫੁੱਟਪਾਥ ਤੇ
ਕਿਤੇ ਕੂੜੇ ਦੀ ਧੈਣੀ ਜਾਂ
ਗੰਦ ਦੇ ਢੇਰ ਤੇ
ਮੈਲੇ ਹੱਥਾਂ ਤੇ ਰੱਖ
ਜਾਂ ਫਿਰ ਮਹਿੰਗੇ ਡਾਈਨਿੰਗ ਸੈਟਾਂ 'ਚ

ਕਮਾਇਆ
-ਹਾੜੇ ਕੱਢ ਕੇ
ਗੰਦ ਹੂੰਝ ਕੇ
ਹੋਟਲਾਂ ਦੀ ਜੂਠ ਫਰੋਲ
ਮਿਹਨਤ ਦੀ ਭੱਠੀ
ਸੁੱਕਾ ਸਰੀਰ ਝੋਕ ਕੇ।
ਜਾਂ ਫਿਰ ਨਿਮਾਣਿਆਂ ਦਾ ਲਹੂ
ਨਿਚੋੜ ਕੇ

ਪਰ
-ਹਰ ਜ਼ਿੰਦਗੀ ਦਾ ਹਿੱਸਾ
ਹੈ ਟੁੱਕ

ਤੇ ਜਦੋਂ ਵੀ ਕਿਸੇ
ਭੁੱਖੇ ਨੂੰ ਪਾਈ ਬਾਤ
ਕਹਿੰਦਾ ਟੁੱਕ

__________________

۩ਹਾਂ ਮੇਰੇ ਪੈਰ ਨਹੀਂ ਹਨ ਪਰ ਕੁਝ ਸਫਰ ਐਸੇ ਵੀ ਹੋਂਦੇ ਨੇ ਜੋ ਬਿਨਾ ਪੈਰਾਂ ਤੋਂ ਵੀ
 
Top