harman03
:)
ਉਂਝ ਤਾਂ ਸੋਚ ਹੈ ਆਪੋ ਆਪਣੀ, ਕਿ ਕਿਸੇ ਨੂੰ ਕਿਹਣਾ,
ਪਰ ਦੱਸੋ ਤਾਂ ਜ਼ਰਾ ਪੰਜਾਬੀਓ ਕਿੱਦਾਂ ਹੱਕ ਭਗਤ ਦਾ ਲੈਣਾ,
ਕਿਹੜੀ ਨਿਸ਼ਾਨੀ ਦੇਓਗੇ ਜੱਗ ਨੂੰ ਵੀਰ ਭਗਤ ਸਿੰਘ ਦੀ,
ਸਾਨੂੰ ਤਾਂ ਨੋਟਾਂ 'ਤੇ ਹੀ ਚਾਹੀਦੀ ਤਸਵੀਰ ਭਗਤ ਸਿੰਘ ਦੀ !
ਖੁਦ ਲਈ ਕਿਸੇ ਕੋਲ਼ ਵਿਹਲ ਨਹੀਂ ਇਤਿਹਾਸ ਭਲਾਂ ਕਿਸ ਪੜਨਾ,
ਖੁਦ ਨੂੰ ਨਸ਼ੇ ਵਿਚ ਗਾਲ਼ੀ ਫਿਰਦੇ ਉਸ ਲਈ ਕਿਸਨੇ ਲੜਨਾ,
ਪਤਾ ਨੀ ਕੀਹਦੇ ਕਬਜ਼ੇ ਹੋਊ ਜਾਗੀਰ ਭਗਤ ਸਿੰਘ ਦੀ,
ਸਾਨੂੰ ਤਾਂ ਨੋਟਾਂ ਤੇ ਹੀ ਚਾਹੀਦੀ ਤਸਵੀਰ ਭਗਤ ਸਿੰਘ ਦੀ !
ਯਾਰੋ ਕੋਠੇ ਨੀ ਚੜ ਹੁੰਦਾ ਬਿਨ ਲਾਇਆਂ ਸੀੜੀ ਨੂੰ,
ਕਿਵੇਂ ਭਗਤ ਸਿੰਘ ਯਾਦ ਰਹੂਗਾ ਆਊਂਦੀ ਪੀੜੀ ਨੂੰ,
ਕਿਉਂ ਸੋਚਾਂ ਦੇ ਵਿਚ ਕੈਦ ਰਹੇ ਤਕਰੀਰ ਭਗਤ ਸਿੰਘ ਦੀ,
ਸਾਨੂੰ ਤਾਂ ਨੋਟਾਂ ਤੇ ਹੀ ਚਾਹੀਦੀ ਤਸਵੀਰ ਭਗਤ ਸਿੰਘ ਦੀ !!!