Und3rgr0und J4tt1
Prime VIP

ਜੇ ਮੈਂ ਆਪਣੇ ਮਨ ਚੋਂ ਦੁਨੀਆ ਸ਼ਬਦ ਮਿਟਾ ਦੇਵਾਂ
ਲਗਦਾ ਮੈਂ ਅਪਣਾ ਇਹ ਵਜ਼ੂਦ ਗਵਾ ਦੇਵਾਂ
ਕੁਝ ਪਾਉਣ ਦੀ ਚਾਹਤ ਖੋਹਣ ਤੇ ਕਮੀ ਤਾਂ ਦੁਨੀਆ ਕਰਕੇ ਹੈ
ਜਿੱਤਣ ਦੀ ਖੁਸ਼ੀ ਤੇ ਹਾਰ ਦਾ ਦੁੱਖ ਵੀ ਦੁਨੀਆ ਵਿੱਚ ਹੀ ਹੁੰਦਾ ਹੈ
ਫਿਰ ਦੁਨੀਆ ਕੀ ਹੈ
ਦੁਨੀਆ ਇਕ ਪਲੇਟਫਾਰਮ ਹੈ ਜਿੱਥੇ ਲੱਖਾਂ ਲੋਕ ਗੱਡੀ ਦੀ ਉਡੀਕ ਕਰਦੇ
ਕੁਝ ਬਡ਼ੇ ਅਰਾਮ ਨਾਲ ਅਤੇ ਕੁਝ ਮੁਸ਼ਕਲ ਨਾਲ ਗੱਡੀ ਚਡ਼੍ਹਦੇ
ਕੁਝ ਬਡ਼ੇ ਮੁਸ਼ਕਤ ਤੋਂ ਬਾਅਦ ਵੀ ਨਾ ਗੱਡੀ ਫਡ਼੍ਹ ਸਕਦੇ
ਇਸੇ ਦੁੱਖ ਵਿਚ ਹਾਰ ਕੇ ਡਿੱਗ ਜਾਂਦੇ
ਫਿਰ ਤੋਂ ਦੁੱਗਣੇ ਹੋਸਲੇ ਨਾਲ ਕੋਸ਼ਿਸ਼ ਕਰਦੇ
ਸੱਚ ਹੈ ਕਿ ਇਹ ਲੋਕ ਕਦੇ ਜ਼ਰੂਰ ਗੱਡੀ ਚਡ਼੍ਹਦੇ
ਇਹ ਗੱਡੀ ਹੈ ਦੌਲ਼ਤ ਦੀ
ਇਹ ਗੱਡੀ ਹੈ ਸ਼ੋਹਰਤ ਦੀ
ਇਹ ਗੱਡੀ ਹੈ ਮਾਨ-ਸਨਮਾਨ ਦੀ
ਇਹ ਗੱਡੀ ਹੈ ਮੱਤ ਪਿੱਛੋਂ ਮਸ਼ਹੂਰੀ ਕਮਾਉਣ ਦੀ
ਜੋ ਪਹਿਲੇ ਡੱਬੇ ਵਿੱਚ ਚਡ਼੍ਹ ਜਾਂਦਾ ਉਹ ਬਾਕੀਆਂ ਤੋਂ ਅੱਗੇ ਖਡ਼੍ਹ ਜਾਂਦਾ
ਜੋ ਦੂਜੇ ਡੱਬੇ ਵਿੱਚ ਚਡ਼੍ਹ ਜਾਂਦਾ ਉਹ ਵੀ ਥੋਡ਼੍ਹੀ ਖੁਸ਼ੀ ਤੇ ਇਨਾਮ ਪ੍ਰਾਪਤ ਕਰ ਜਾਂਦਾ
ਜੋ ਰਹਿ ਗਏ ਉਹਨਾਂ ਚੋਂ ਉਹ ਚੰਗੇ ਜੋ ਇਸ ਦੇ ਲਈ ਕੋਸ਼ਿਸ਼ ਕਰਦੇ ਨੇ
ਜਿਹਡ਼ਾ ਕੋਸ਼ਿਸ਼ ਕਰਨੋਂ ਵੀ ਡਰ ਗਿਆ ਉਹ ਕੀਡ਼ੇ ਮਕੋਡ਼ਿਆਂ ਦੀ ਮੌਤ ਹੀ ਮਰ ਗਿਆ
ਦੋਸਤੋ ਦੁਨੀਆ ਵਿੱਚ ਕੁਝ ਕਰਨ ਲਈ ਆਏ ਹਾਂ ਕਰਕੇ ਹੀ ਜਾਵਾਂਗੇ
ਜਿੰਨੀ ਮਰਜ਼ੀ ਮਿਹਨਤ ਮੁਸ਼ਕਤ ਕਰਨੀ ਪਵੇ
ਗੱਡੀ ਤਾਂ ਚਡ਼੍ਹਕੇ ਹੀ ਜਾਵਾਂਗੇ
ਪਹਿਲੇ ਦਰਜੇ ਦੇ ਬਾਰੇ ਵਿੱਚ ਸੋਚਿਆ ਹੈ ਮਰ ਕੇ ਨਹੀਂ ਜਿਉਂਦੇ ਹੀ ਪਾਵਾਂਗੇ
ਅਸੀ ਹਸਤਾਖ਼ਰ ਅਸਮਾਨਾਂ ਤੇ ਕਰਨ ਬਾਰੇ ਸੋਚਦੇ ਹਾਂ ਕਰਕੇ ਹੀ ਜਾਵਾਂਗੇ।