ਸ਼ਰਾਧ ਤੇ ਗੁਰੂ ਨਾਨਕ ਦੇਵ ਜੀ ਦਾ ਵਿਚਾਰ

ਸ਼ਰਾਧ ਤੇ ਗੁਰੂ ਨਾਨਕ ਦੇਵ ਜੀ ਦਾ ਵਿਚਾਰ
ਸ਼੍ਰੀ ਗੁਰੂ ਨਾਨਕ ਦੇਵ ਜੀ ਸਮੇਂ ਇੱਕ ਸ਼ਰਧਾਲੂ ਸੀ, ਜਿਸ ਦਾ ਨਾਂਅ ਸੀ ਦੂਨੀ ਚੰਦ ਸੇਠ। ਇੱਕ ਦਿਨ ਗੁਰੂ ਨਾਨਕ ਸਾਹਿਬ ਜੀ ਦਾ ਦੂਨੀ ਚੰਦ ਸੇਠ ਨੂੰ ਅਚਾਨਕ ਮਿਲਣਾ ਹੋਇਆ। ਗੁਰੂ ਸਾਹਿਬ ਜੀ ਨੇ ਵੇਖਿਆ ਕਿ ਦੂਨੀ ਚੰਦ ਦੇ ਘਰ ਵਿੱਚ ਬਹੁਤ ਸਾਰੇ ਸਾਧੂ ਅਤੇ ਬ੍ਰਾਹਮਣਾਂ ਦੀ ਭੀੜ ਵੇਖੀ।

ਗੁਰੂ ਸਾਹਿਬ ਜੀ ਨੇ ਦੂਨੀ ਚੰਦ ਨੂੰ ਪੁੱਛਿਆ ਕਿ ਦੂਨੀ ਚੰਦ ਐਨੇ ਸਾਧੂ ਅਤੇ ਬ੍ਰਾਹਮਣਾਂ ਦੀ ਭੀੜ ਕਿਉਂ ਆਈ ਹੈ। ਉਸ ਨੇ ਕਿਹਾ ਮਹਾਰਾਜ ਅੱਜ ਮੇਰੇ ਪਿਤਾ ਦਾ ਸ਼ਰਾਧ ਹੈ। ਪਿਤਰਾਂ ਨਮਿੱਤ ਦਾਨ ਦਿੱਤਾ ਹੈ। ਗੁਰੂ ਸਾਹਿਬ ਜੀ ਨੇ ਕਿਹਾ ਤਨਿਇ ਯਕੀਨ ਹੈ ਕਿ ਜੋ ਪਦਾਰਥ ਤੂੰ ਬ੍ਰਾਹਮਣਾਂ ਨੂੰ ਖੁਆਏ ਹਨ ਉਹ ਤੇਰੇ ਪਿਤਾ ਕੋਲ ਜਾ ਪਹੁੰਚੇ ਹਨ।

ਤੂੰ ਬੜਾ ਖੁਸ਼ ਹੁੰਦਾ ਹੋਵੇਗਾ ਕਿ ਪਿਤਾ ਬ੍ਰਾਹਮਣਾਂ ਨੂੰ ਛਕਾਏ ਭੋਜਨ ਤੇ ਇੱਕ ਸਾਲ ਲਈ ਤ੍ਰਿਪਿਤ ਹੋ ਗਏ ਹਨ। ਦੂਨੀ ਚੰਦ ਤੂੰ ਬਹੁਤ ਭੁਲੇਖੇ ਵਿੱਚ ਹੈ। ਤੇਰਾ ਪਿਤਾ ਤਾਂ ਦਿਨ ਦਾ ਭੁੱਖਾ ਹੈ, ਜਿਸ ਨੂੰ ਕੁੱਝ ਵੀ ਖਾਣ ਨੂੰ ਨਹੀਂ ਮਿਲਿਆ। ਭਾਵੇਂ ਭੁੱਖਿਆਂ ਨੂੰ ਭੋਜਨ ਖਵਾਉਣ ਨਾਲ ਆਪਣੇ ਪੁੰਨਾਂ ਵਿੱਚ ਵਾਧਾ ਕਰਨ ਵਾਲੀ ਗੱਲ ਹੈ, ਪਰ ਇਹ ਨਿਰਾ ਭਰਮ ਹੈ ਕਿ ਬ੍ਰਾਹਮਣ ਛਕਣ ਤੇ ਪਿੱਤਰ ਤ੍ਰਿਪਤ ਹੋਣ।

ਇਹ ਕਹਿ ਕੇ ਬਾਹਰ ਲੈ ਗਏ ਅਤੇ ਬਘਿਆਣ ਦੀ ਜੂਨ ਵਿੱਚ ਦੁਨੀਚੰਦ ਦਾ ਪਿਤਾ ਕਈ ਦਿਨਾ ਦਾ ਭੁੱਖਾ ਵਖਾਇਆ। ਦੁਨੀ ਚੰਦ ਤੇ ਬੇਨਤੀ ਕਰਨ ਤੇ ਬਘਿਆੜ ਦੀ ਕਲਿਆਣ ਕੀਤੀ ਤੇ ਸ਼ਰਾਧਾਂ ਵਾਲਾ ਭਰਮ ਆਪਣੇ ਸਿੱਖਾਂ ਵਿੱਚੋਂ ਨਿਵਿਰਤ ਕੀਤਾ।

ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਇਹ ਕਰਮਕਾਂਡਾ ਤੋਂ ਮੁਕਤ ਕਰਵਾਇਆ ਅਤੇ ਸਾਨੂੰ ਇਹ ਸਿੱਖਿਆ ਦਿੱਤੀ ਕਿ ਸ਼ਰਾਧ ਕਰਨਾ ਗੁਰਮਤਿ ਦੇ ਖਿਲਾਫ ਹੈ।
 
Top