ਹਰ ਦਿਨ ਮਾੜੀ ਹੋ ਰਹੀ ਏ, ਹੁਣ ਹਾਲਤ ਕੰਮਾਂ ਕਾਰਾਂ ਦੀ

ਹਰ ਦਿਨ ਮਾੜੀ ਹੋ ਰਹੀ ਏ, ਹੁਣ ਹਾਲਤ ਕੰਮਾਂ ਕਾਰਾਂ ਦੀ।
ਕੁਝ ਲੁੱਟ ਖਾਵਣੇ ਲੀਡਰ ਨੇ, ਕੁਝ ਸੋਚ ਮੰਦੀ ਸਰਕਾਰਾਂ ਦੀ।
ਤੂੰ ਕੰਮ ਕਾਰ ਤੋਂ ਵੇਹਲਾ ਏਂ, ਕੀ ਭੁੱਖਾ ਟੱਬਰ ਖਾਵੇਗਾ,
ਇਸ ਗੱਲ ਦੀ ਤੈਨੂੰ ਚਿੰਤਾ ਏ, ਸਰਕਾਰ ਨੂੰ ਚਿੰਤਾ ਹਾਰਾਂ ਦੀ।
ਜਦ ਚੋਣਾਂ ਸਿਰ 'ਤੇ ਆ ਜਾਵਣ, ਫਿਰ ਯਾਦ ਤੇਰੀ ਭੀ ਆਉਂਦੀ,
ਬਸ ਕੁਰਸੀ ਉੱਤੇ ਬੈਠਦਿਆਂ ਗੱਲ ਭੁੱਲ ਜਾਵਣ ਇਕਰਾਰਾਂ ਦੀ।
ਕੰਮ ਮਸ਼ੀਨਾਂ ਤੇ ਕਰਦਾ, ਤੂੰ ਆਪ ਮਸ਼ੀਨ ਹੀ ਬਣ ਜਾਨੈਂ,
ਇਸ ਗੱਲੋਂ ਭੀ ਤੂੰ ਜਾਣੂ ਏਂ, ਨਾ ਚਾਲ ਘਟੇ ਰਫ਼ਤਾਰਾਂ ਦੀ।
ਦਿਨ ਰਾਤ ਮੁਸ਼ੱਕਤ ਕਰਦੇ ਦਾ, ਤੇਰਾ ਲੱਕ ਨਾ ਸਿੱਧਾ ਹੁੰਦਾ ਏ,
ਵਿਚ ਜਵਾਨੀ ਬਣ ਗਈ ਤੇਰੀ, ਹਾਲਤ ਵੇਖ ਬਿਮਾਰਾਂ ਦੀ।
ਥੱਕ-ਟੁੱਟ ਕੰਮੋਂ ਘਰ ਆ ਕੇ, ਜਦ ਪੈੱਗ ਵਿਸਕੀ ਦਾ ਲਾ ਲੈਨੈਂ,
ਫਿਰ ਭੁੱਲ ਕੇ ਦਾਸ-ਬੀਸੇ ਨੂੰ ਗੱਲ ਕਰਦੈਂ ਬਸ ਹਜ਼ਾਰਾਂ ਦੀ।
ਤੇਰੀ ਜੇਬ 'ਚ ਥੱਬਾ ਕਾਰਡ ਨੇ, ਹਰ ਚੀਜ਼ ਉਧਾਰੀ ਮਿਲ ਜਾਣੀ,
ਪਰ ਸੋਚ ਰਤਾ ਕਿੰਝ ਚੁਕੇਂਗਾ, ਇਹ ਭਾਰੀ ਪੰਡ ਉਧਾਰਾਂ ਦੀ।
ਵੇਖ ਚਾਦਰ ਪੈਰ ਪਸਾਰੇ ਜੋ, ਸਦਾ ਸੁਖੀ ਉਹ ਰਹਿੰਦਾ ਏ,
ਰੀਸੋ-ਰੀਸ ਦੌੜਾਵਣ ਘੋੜੇ, ਹਾਰ ਹੋਏ ਅਸਵਾਰਾਂ ਦੀ।
ਛੱਡ ਕੇ ਵਤਨ ਪਿਆਰੇ ਨੂੰ, ਅਸੀਂ ਇਹ ਪਰਦੇਸਾਂ ਆਏ ਹਾਂ,
ਇੱਕ ਚੰਗਾ ਜੀਵਨ ਜੀਣ ਲਈ, ਕੁਝ ਲੈ ਕੇ ਆਸ ਬਹਾਰਾਂ ਦੀ।​
 

dc16

- dEsPeraTe cRaNky -
Re: ਹਰ ਦਿਨ ਮਾੜੀ ਹੋ ਰਹੀ ਏ, ਹੁਣ ਹਾਲਤ ਕੰਮਾਂ ਕਾਰਾਂ ਦ&#26

:clap ...

thnx g !
 
Re: ਹਰ ਦਿਨ ਮਾੜੀ ਹੋ ਰਹੀ ਏ, ਹੁਣ ਹਾਲਤ ਕੰਮਾਂ ਕਾਰਾਂ ਦ&#26

Very Nice g :wah
Tfs
 
Top