ਘੁੰਡ ਲਹਿ ਗਿਆ ਗੱਡੀ ਵਿਚ ਹੁਰ ਦਾ

ਘੁੰਡ ਲਹਿ ਗਿਆ ਗੱਡੀ ਵਿਚ ਹੁਰ ਦਾ

ਘੁੰਡ ਲਹਿ ਗਿਆ ਗੱਡੀ ਵਿਚ ਹੁਰ ਦਾ, ਹੁਣ ਫਾਇਦਾ ਕੀ ਹੈ ਗਰੂਰ ਦਾ|
ਅੱਖਾਂ ਵੇਹਦੀਆਂ ਪੈਂਡਾ ਮਾਹੀ ਦੁਰ ਦਾ, ਹੁਣ ਫਾਇਦਾ ਕੀ ਹੈ ਗਰੂਰ ਦਾ|
ਚੰਨ ਬੱਦਲਾਂ ਚੋ ਝਾਤੀ ਜਿਵੇਂ ਮਾਰਦਾ, ਰੁਪ ਚੋ ਚੋ ਪੈਂਦਾ ਸੋਹਣੀ ਮੁਟਿਆਰ ਦਾ,
ਜਾਵੇ ਤੱਪਦੇ ਦਿਲਾਂ ਨੂੰ ਇਹ ਠਾਰਦਾ, ਰੁਪ ਚੋਂਦਾ ਜਿਵੇਂ ਬੱਦਲਾਂ ਦੀ ਭੂਰ ਦਾ.....
ਨੀ ਤੂੰ ਮਾਹੀ ਦੇ ਪਿਆਰ ਵਿਚ ਖੋ ਗਈ, ਭੁਲ ਸੋਹਣੀਏ ਇਹ ਤੇਰੇ ਕੋਲੋ ਹੋ ਗਈ,
ਲਾਲੀ ਰੁਪ ਦੀ ਨੀ ਤੇਰੀ ਸਾਰੀ ਚੋ ਗਈ, ਕੋਈ ਹਾਲ ਨਾ ਤੇਰਾ ਮਜ਼ਬੂਰ ਦਾ....
ਰਾਹੀ ਮੰਜਲਾਂ ਵਲ ਹੀ ਜਾਂਦੇ ਨੀ, ਸੋਹਣੇ ਹੁਸਨਾਂ ਵਾਲੇ ਹੀ ਠੇਡੇ ਖਾਂਦੇ ਨੀ,
ਤਾਹੀਓ ਗਲੀਆਂ ਚ ਫਿਰਨ ਉਹ ਗਾਉਦੇ ਨੀ, ਇਹ ਜਲਵਾ ਹੈ ਇਸ਼ਕੇ ਦੇ ਨੂਰ ਦਾ...
ਜਸਬੀਰ ਸੋਹਲ ਵੀ ਸਫਰ ਹੈ ਕਰਦਾ ਨੀ, ਗਮ ਸਜਣਾਂ ਦੇ ਉਹ ਵੀ ਜਰਦਾ ਨੀ,
ਇਸ਼ਕੇ ਦਾ ਉਹ ਵੀ ਰੱਖਦਾ ਹੈ ਪਰਦਾ ਨੀ, ਦਿਲ ਵਿਚ ਲੈਂਦਾ ਉਹ ਮਜਾ ਸਰੂਰ ਦਾ.....

Written By:ਜਸਬੀਰ ਸਿੰਘ ਸੋਹਲ



Sorry If It is posted earlier:cu
 
Top