ਪੰਜਾਬ ਨੇ ਕਲਿੰਗਾ ਨੂੰ 7-3 ਨਾਲ ਹਰਾਇਆ

[JUGRAJ SINGH]

Prime VIP
Staff member
ਭੁਵਨੇਸ਼ਵਰ - ਅਨੁਭਵੀ ਡ੍ਰੈਗ ਫਿਲਕਰ ਸੰਦੀਪ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਜੇ. ਪੀ. ਪੰਜਾਬ ਵਾਰੀਅਰਸ ਨੇ ਹਾਕੀ ਇੰਡੀਆ ਲੀਗ ਵਿਚ ਪਹਿਲੀ ਵਾਰ ਹਿੱਸਾ ਲੈ ਰਹੇ ਕਲਿੰਗਾ ਲੈਂਸਰਸ ਨੂੰ ਅੱਜ ਇਥੇ 7-3 ਨਾਲ ਕਰਾਰੀ ਹਾਰ ਦੇ ਦਿੱਤੀ।
ਸੰਦੀਪ ਨੇ 28ਵੇਂ ਤੇ 40ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਗੋਲ ਕੀਤੇ। ਇਸ ਤੋਂ ਪਹਿਲਾਂ ਧਰਮਵੀਰ (5ਵੇਂ ਮਿੰਟ) ਤੇ ਲੁਕਾਸ ਮਾਰਟਿਨ ਰੇ (22ਵੇਂ ਮਿੰਟ) ਨੇ ਗੋਲ ਕੀਤੇ ਸਨ।
ਯੁਸੂਫ ਤੇ ਸਾਈਮਨ ਆਰਚਰਡ ਨੇ 30ਵੇਂ ਤੇ 32ਵੇਂ ਮਿੰਟ ਵਿਚ ਗੋਲ ਕਰਕੇ ਪੰਜਾਬ ਦੀ ਟੀਮ ਨੂੰ 5-0 ਨਾਲ ਅੱਗੇ ਕਰ ਦਿੱਤਾ। ਕਲਿੰਗਾ ਲੈਂਸਰਸ ਵਲੋਂ ਇਸ ਤੋਂ ਬਾਅਦ ਅਰਜਨਟੀਨਾ ਦੇ ਗੋਂਜਾਲੋ ਪੇਲੀਏਟ (37ਵੇਂ ਤੇ 45ਵੇਂ) ਤੇ ਮਨਦੀਪ ਐਂਤਿਲ (58ਵੇਂ ਮਿੰਟ) ਨੇ ਗੋਲ ਕੀਤੇ। ਜੇ. ਪੀ. ਵਾਰੀਅਰਸ ਦੇ ਕਪਤਾਨ ਡੇ. ਮੀ. ਡਾਇਰ ਨੇ 49ਵੇਂ ਮਿੰਟ ਵਿਚ ਗੋਲ ਕੀਤਾ।
 
Top