ਦਿਲਾਂ ਦਿਆ ਮਹਿਰਮਾ ਵੇ,

ਸੁਣੇਂ ਜੇ ਤੂੰ ਗੱਲ ਸਾਡੀ, ਦਿਲਾਂ ਦਿਆ ਮਹਿਰਮਾ ਵੇ, ਸੌ ਦੀ ਸੁਣਾਵਾਂ ਇੱਕੋ ਗੱਲ।
ਜ਼ਿੰਦਗੀ 'ਚੋਂ ਫੁੱਲ ਸਾਰੇ, ਚੁਗ ਲਏ ਮੁਸੀਬਤਾਂ ਨੇ, ਕੰਡਿਆਂ ਨੇ ਬੂਹਾ ਲਿਆ ਮੱਲ।
ਅਰਦਾਸਾਂ, ਬੇਨਤੀਆਂ, ਕੁਝ ਵੀ ਸਵਾਰਿਆ ਨਾ, ਨਜ਼ਰੀਂ ਨਾ ਆਵੇ ਕੋਈ ਹੱਲ।
ਜਿੰਨਾ ਚਾਹਿਆ ਪੂਰਨਾ ਮੈਂ, ਪਾੜ ਇਹ ਜੁਦਾਈ ਵਾਲਾ, ਓਨਾ ਡੂੰਘਾ ਹੁੰਦਾ ਜਾਵੇ ਸੱਲ।
ਮਾਰੂਥਲਾਂ ਪੈਰਾਂ ਨੂੰ, ਸ਼ਿੰਗਾਰਿਆ ਹੈ ਛਾਲਿਆਂ ਥੀਂ, ਥੱਕੀ ਨਾ ਮੈਂ ਖਾਰੀਂ ਚੱਲ-ਚੱਲ।
ਜਿੰਨੀ ਦੂਰ ਹੁੰਦੀ ਜਾਵੇ, ਮੰਜ਼ਿਲ ਕਰੀਬ ਆ ਕੇ, ਓਨਾ ਮੇਰਾ ਵੱਧੀ ਜਾਵੇ ਝੱਲ।
ਮਾਸ ਦਾ ਨਿਸ਼ਾਨ ਹੁਣ, ਹੱਡੀਆਂ 'ਤੇ ਦਿਸਦਾ ਨਾ, ਸੁੱਕ ਗਈ, ਸਰੀਰ ਉੱਤੇ ਮੱਲ।
ਮੌਤ ਮੇਰੇ ਫੇਰ ਵੀ ਨਾ, ਕਦੇ ਵੀ ਕਰੀਬ ਆਈ, 'ਮਰ ਜਾਣੀ'
ਘੇਰਿਆ ਮੁਸੀਬਤਾਂ ਨੇ, ਕੋਮਲ ਸਰੀਰ ਤਾਈਂ, ਮੇਰੇ ਕੋਲੋਂ ਇਨ੍ਹਾਂ ਨੂੰ ਦਬੱਲ।
ਇੱਕ ਪਾਸੇ ਪਈ ਹੋਈ, ਰੋਟੀ ਵੀ ਹੈ ਸੜ ਜਾਂਦੀ, ਇੱਕ ਵਾਰੀ ਆਣ ਕੇ ਉਥੱਲ।
ਧਰਤੀ, ਆਕਾਸ਼ ਸਾਰੇ, ਪਲ ਵਿੱਚ ਫੋਲ ਮਾਰਾਂ, ਫੜ ਲਵਾਂ ਸਾਗਰਾਂ ਦੀ ਛੱਲ।
ਬਉਰੀ ਹੋਈ ਜ਼ਿੰਦ ਤਾਈਂ 'ਬਾਦਲਾ' ਇੱਕ ਤਾਂ ਸੁਨੇਹਾ ਤੂੰ ਵੀ ਘੱਲ।
ਸੁਣੇਂ ਜੇ ਤੂੰ ਗੱਲ ਸਾਡੀ, ਦਿਲਾਂ ਦਿਆ ਮਹਿਰਮਾ ਵੇ, ਸੌ ਦੀ ਸੁਣਾਵਾਂ ਇੱਕੋ ਗੱਲ।
ਜ਼ਿੰਦਗੀ 'ਚੋਂ ਫੁੱਲ ਸਾਰੇ, ਚੁੱਕ ਲਏ ਮੁਸੀਬਤਾਂ ਨੇ, ਕੰਡਿਆਂ ਨੇ ਬੂਹਾ ਲਿਆ ਮੱਲ।
 
Top