@@..ਹਿਜਰ ਦੇ ਤੇ ਦਰਦ ਦੇ ਸਾਹਾਂ ਦਾ..@@

ਹਿਜਰ ਦੇ ਤੇ ਦਰਦ ਦੇ ਸਾਹਾਂ ਦਾ ਇਕ ਦਰਿਆ ਹਾਂ ਮੈਂ
ਵਿਛੜ ਚੁੱਕੇ ਦੋਸਤਾਂ ਦੀ ਯਾਦ ਚ ਵਗਦਾ ਹਾਂ ਮੈਂ |
ਜਲ ਗਿਆ ਸਾਰਾ ਨਗਰ ਹੀ ਨਫ਼ਰਤਾਂ ਦੀ ਅੱਗ ਨਾਲ
ਬਚ ਗਈ ਇਕ ਦਿਲ ਦੀ ਬਸਤੀ ਜਿਸ ਚ ਹੁਣ ਰਹਿੰਦਾ ਹਾਂ ਮੈਂ |
ਸੀ ਕਦੇ ਸਾਡਾ ਵੀ ਚਰਚਾ ਖਿੜਦਿਆਂ ਰੁੱਤਾਂ ਜਿਹਾ
ਹੁਣ ਤਾਂ ਆਪਣੀ ਬਦਨਸੀਬੀ ਦਾ ਬੱਸ ਇਕ ਸਾਇਆ ਹਾਂ ਮੈਂ |
ਸਾਥ ਇਕ-ਦੂਜੇ ਦਾ ਜੇ ਨਾ ਦੇ ਸਕੇ ਤਾਂ ਕੀ ਗ਼ਿਲਾ?
ਉਹ ਮੇਰੀ ਕਿਸਮਤ ਹੈ ਉਸ ਦੇ ਹੱਥ ਦੀ ਰੇਖਾ ਹਾਂ ਮੈ |
ਹੁ ਨ ਜਾਵੀ ਦੇਖ ਕੇ ਮੈਨੂੰ ਕਿਤੇ ਤੂੰ ਵੀ ਉਦਾਸ
ਕੀਚਰਾਂ ਹੋਇਆ ਬੁਰੀ ਤਕਦੀਰ ਦਾ ਸ਼ੀਸ਼ਾ ਹਾਂ ਮੈਂ |
ਲੋਕ ਕਹਿੰਦੇ ਨੇ ਜੁ ਸਭ ਕੁਝ ਠੀਕ ਹੈ ਮੇਰੀ ਨ ਸੁਣ
ਨਾ ਕਰੀ ਵਿਸ਼ਵਾਸ ਮੇਰੇ ਤੇ ਕਿ ਸਿਰਫਿ਼ਰਿਆ ਹਾਂ ਮੈਂ |
ਜਿਸ ਤਰਾਂ ਘੁਲ ਘੁਲ ਕੇ ਮਰਦਾ ਹੈ ਕੋਈ ਦਮ ਦਾ ਮਰੀਜ਼
ਜਿਸ ਤਰਾਂ ਟੁੱਟ ਟੁੱਟ ਕੇ ਮੱਚਦਾ ਹੈ ਸਿਵਾ,ਜਿਊਂਦਾ ਹਾਂ ਮੈਂ
__________________​
 
Top