ਦੁੱਖ ਸਹਿਣ ਦੀ ਮੇਰੀ ਕਿਸਮਤ ਹੋ ਗਈ,

sarb49066

Member
ਦੁੱਖ ਸਹਿਣ ਦੀ ਮੇਰੀ ਕਿਸਮਤ ਹੋ ਗਈ,
ਗਮਾਂ ਵਿੱਚ ਰਹਿਣ ਦੀ ਆਦਤ ਜਿਹੀ ਹੋ ਗਈ.
ਖਿੜਦਾ ਸਾਂ ਫੁੱਲ ਵਾਂਗ ਮੈ ਹਮੇਸ਼ਾ ਤੈਨੂੰ ਵੇਖ ਕੇ,
ਹੁਣ ਤਾਂ ਮੈਨੂੰ ਹੱਸਿਆ ਵੀ ਇੱਕ ਮੁੱਦਤ ਹੋ ਗਈ.
ਜਿਸ ਦੇ ਪਿਆਰ ਲਈ ਮੈ ਭਟਕਦਾ ਰਿਹਾ ਹਰ ਘੜੀ,
ਜਖ਼ਮ ਦੇਣਾ ਉਸ ਵਿਚਾਰੀ ਦੀ ਫਿਦਰਤ ਹੋ ਗਈ.
ਰੋਜ਼ ਗ਼ਮ ਦਾ ਜ਼ਹਿਰ ਪੀ ਕੇ ਜੀ ਰਿਹਾਂ ਹਾਂ ਮੈਂ,
ਮੇਰੇ 'ਤੇ ਉਸ ਦੀ ਖਾਸ ਰਹਿਮਤ ਹੋ ਗਈ.
ਲਿਖਦਾ ਹਾਂ ਹਰ ਗ਼ਜ਼ਲ ਵਿੱਚ ਦੁੱਖਾਂ ਦਾ ਮੈਂ ਹਿਸਾਬ
ਇਸ ਗੱਲ ਵਿੱਚ ਵੀ "ਬਬਲੂ" ਦੀ ਸ਼ੁਹਰਤ ਹੋ ਗਈ.
 
Top