ਫੁੱਲਾਂ ਵਾਂਗ ਹੱਸਦਾ ਰਹੇ ਮੇਰਾ ਲਾਡਲਾ

ਫੁੱਲਾਂ ਵਾਂਗ ਹੱਸਦਾ ਰਹੇ ਮੇਰਾ ਲਾਡਲਾ

ਬੱਚੇ ਬਹੁਤ ਨਾਜ਼ੁਕ ਹੁੰਦੇ ਹਨ ਅਤੇ ਇਨ੍ਹਾਂ ਦੀ ਸੰਭਾਲ ਖਾਸ ਕਰਕੇ ਸਰਦੀਆ ’ਚ ਧਿਆਨ ਨਾਲ ਕਰਨੀ ਬਹੁਤ ਜ਼ਰੂਰੀ ਹੈ, ਪ੍ਰੀ-ਮੈਚਿਉਰ ਬੱਚੇ ਬਹੁਤ ਜ਼ਿਆਦਾ ਨਾਜ਼ੁਕ ਹੁੰਦੇ ਹਨ ਅਤੇ ਇਨ੍ਹਾਂ ਨੂੰ ਕੁਝ ਜ਼ਿਆਦਾ ਧਿਆਨ ਅਤੇ ਸੰਭਾਲ ਦੀ ਲੋੜ ਹੁੰਦੀ ਹੈ। ਪ੍ਰ੍ਰੀ-ਮੈਚਿਉਰ ਬੱਚਿਆਂ ਦੀ ਪ੍ਰਤੀਰੱਖਿਆ ਪ੍ਰਣਾਲੀ ਕਮਜ਼ੋਰ ਹੁੰਦੀ ਹੈ, ਜਿਸ ਕਰਕੇ ਉਨ੍ਹਾਂ ਨੂੰ ਇੰਫੈਕਸ਼ਨ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ।
* ਉਨ੍ਹਾਂ ਨੂੰ ਘੱਟ ਗੋਦੀ ਵਿਚ ਉਠਾਉਣਾ ਅਤੇ ਹੱਥ ਲਗਾਉਣਾ ਚਾਹੀਦਾ ਹੈ।
* ਉਨ੍ਹਾਂ ਨੂੰ ਛੂਹਣ ਅਤੇ ਦੁੱਧ ਪਿਲਾਉਣ ਤੋਂ ਪਹਿਲਾਂ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਹਰੇਕ ਵਾਰ ਚੰਗੀ ਤਰ੍ਹਾਂ ਧੋ ਲਉ।
* ਬੱਚੇ ਨੂੰ ਦੇਖਣ ਲਈ ਆਉੁਣ ਵਾਲੇ ਲੋਕਾਂ ਨੂੰ ਬਿਲਕੁਲ ਸੀਮਿਤ ਕਰ ਦਿਉ, ਕਿਉਂਕਿ ਉਹ ਬਾਹਰੋਂ ਆਪਣੇ ਨਾਲ ਬੀਮਾਰੀਆਂ ਦੇ ਕੀਟਾਣੂ ਨਾਲ ਲੈ ਕੇ ਆਉਣਗੇ।
* ਪ੍ਰੀ-ਮੈਚਿਉਰ ਬੇਬੀ ਨੂੰ ਚੁੰਮਣ ਦੀ ਆਪਣੀ ਇੱਛਾ ਨੂੰ ਵੀ ਕੰਟਰੋਲ ਵਿਚ ਰੱਖਣਾ ਹੋਵੇਗਾ।
* ਇਨ੍ਹਾਂ ਬੱਚਿਆਂ ਦੀ ਆਪਣੇ ਸਰੀਰ ਦਾ ਤਾਪਮਾਨ ਸਥਿਰ ਰੱਖਣ ਦੀ ਸਮਰੱਥਾ ਘੱਟ ਹੁੰਦੀ ਹੈ। ਇਸ ਲਈ ਇਨ੍ਹਾਂ ਦੇ ਕਮਰੇ ਦਾ ਤਾਪਮਾਨ ਥੋੜਾ ਜਿਹਾ ਜ਼ਿਆਦਾ ਹੋਣਾ ਚਾਹੀਦਾ ਹੈ।
* ਬੱਚੇ ਦਾ ਸਿਰ ਟੋਪੀ ਨਾਲ ਅਤੇ ਪੈਰ ਉੂਨੀ ਜੁਰਾਬਾਂ ਨਾਲ ਢੱਕ ਕੇ ਰੱਖਣੇ ਚਾਹੀਦੇ ਹਨ।
* ਬੱਚੇ ਨੂੰ ਪਹਿਨਾਉਣ ਵਾਲੇ ਕੱਪੜੇ ਪਹਿਲਾਂ ਤੋਂ ਗਰਮ ਰੱਖਣੇ ਚਾਹੀਦੇ ਹਨ। ਇਨ੍ਹਾਂ ਕੱਪੜਿਆਂ ਨੂੰ ਹੀਟਰ ਦੇ ਸਾਹਮਣੇ ਰੱਖ ਕੇ ਜਾਂ ਤਵੇ ’ਤੇ ਗਰਮ ਕਰ ਸਕਦੇ ਹੋ।
* ਜ਼ਿਆਦਾ ਠੰਡ ਵਿਚ ਬੱਚੇ ਨੂੰ ਰੋਜ਼ ਨਾ ਨਹਾ ਕੇ ਸਿਰਫ਼ ਸਪੰਜ ਕਰ ਦੇਣਾ ਚਾਹੀਦਾ ਹੈ। ਹਫ਼ਤੇ ਵਿਚ ਸਿਰਫ਼ ਇਕ ਵਾਰ ਜਾਂ ਦੋ ਵਾਰ ਹੀ ਨਹਿਲਾਉਣਾ ਚਾਹੀਦਾ ਹੈ।
* ਨਵੇਂ ਜਨਮੇ ਬੱਚੇ ਦੀ ਹਥੇਲੀ ਅਤੇ ਪੰਜੇ ਗੁਲਾਬੀ ਅਤੇ ਗਰਮ ਹੋਣੇ ਚਾਹੀਦੇ ਹਨ।
* ਬੱਚੇ ਲਈ ਮਾਂ ਦੇ ਨੇੜੇ ਸੌਣਾ ਬਹੁਤ ਲਾਭਕਾਰੀ ਹੁੰਦਾ ਹੈ। ਬੱਚੇ ਲਈ ਮਾਂ ਦਾ ਸਰੀਰ ਇਕ ਸੁਵਿਧਾਜਨਕ ਅਤੇ ਨਿਰੰਤਰ ਗਰਮੀ ਦੇਣ ਵਾਲੇ ਸੇਕ ਦਾ ਕੰਮ ਕਰਦਾ ਹੈ।
* ਪ੍ਰੀ-ਮੈਚਿਉਰ ਬੱਚੇ ਲਈ ਮਾਂ ਦਾ ਦੁੱਧ ਸਭ ਤੋਂ ਉ¤ਤਮ ਹੈ। ਜਿੱਥੋਂ ਤੱਕ ਸੰਭਵ ਹੋ ਸਕੇ ਇਨ੍ਹਾਂ ਬੱਚਿਆਂ ਨੂੰ ਸਿਰਫ਼ ਮਾਂ ਦੇ ਦੁੱਧ ਤੇ ਹੀ ਪਾਲਣਾ ਚਾਹੀਦਾ ਹੈ। ਜੇ ਸਿੱਧੇ ਸਤਨਪਾਨ ਹੋ ਸਕੇ ਤਾਂ ਸਭ ਤੋਂ ਵਧੀਆ ਹੁੰਦਾ ਹੈ। ਫ਼ਿਰ ਵੀ ਜੇ ਕਿਸੇ ਕਾਰਨ ਸਤਨਪਾਨ ਸੰਭਵ ਨਾ ਹੋਵੇ ਤਾਂ ਮਾਂ ਦਾ ਦੁੱਧ ਸਾਫ਼-ਸਫ਼ਾਈ ਨਾਲ ਪਿਲਾ ਸਕਦੇ ਹੋ। ਇਹ ਵੀ ਸੰਭਵ ਨਾ ਹੋਵੇ ਤਾਂ ਦੁੱਧ ਦੀ ਚੋਣ ਅਤੇ ਉਸ ਨੂੰ ਦੇਣ ਦਾ ਤਰੀਕਾ ਡਾਕਟਰੀ ਸਲਾਹ ਅਨੁਸਾਰ ਹੀ ਕਰੋ।
 

Attachments

  • goodniteji.jpg
    goodniteji.jpg
    42.4 KB · Views: 163
Top