ਰਸੋਈ ਘਰ ਵਿਚ ਨਿਖਾਰੋ ਸੁੰਦਰਤਾ

ਰਸੋਈ ਘਰ ਵਿਚ ਨਿਖਾਰੋ ਸੁੰਦਰਤਾ

ਅੱਜਕਲ੍ਹ ਆਪਣੀ ਸੁੰਦਰਤਾ ਨੂੰ ਲੈ ਕੇ ਹਰ ਔਰਤ ਚਿੰਤਤ ਹੈ। ਵੈਸੇ ਤਾਂ ਬਾਜ਼ਾਰ ਵਿਚ ਉਪਲਬੱਧ ਇਕ ਤੋਂ ਵੱਧ ਕੇ ਇਕ ਸੁੰਦਰਤਾ ਸਾਧਨ ਉਪਲਬੱਧ ਹਨ, ਪ੍ਰਯੋਗ ਵੀ ਕੀਤੇ ਜਾਂਦੇ ਹਨ ਪਰ ਇਸ ਦਾ ਪ੍ਰਯੋਗ ਆਮ ਤੌਰ ’ਤੇ ਅਮੀਰ ਵਰਗ ਦੇ ਲੋਕ ਹੀ ਕਰ ਸਕਦੇ ਹਨ। ਵੈਸੇ ਇਹ ਸਾਧਨ ਸਾਰਿਆਂ ਦੇ ਚਿਹਰੇ ’ਤੇ ਠੀਕ ਵੀ ਨਹੀਂ ਬੈਠਦੇ।
ਮਹਿੰਗੇ ਵੀ ਬਹੁਤ ਹੁੰਦੇ ਹਨ। ਕਿਉਂ ਨਾ ਫਿਰ ਅਸੀਂ ਆਪਣੇ ਰਸੋਈ ਘਰ ਵਿਚ ਹੀ ਉਪਲਬਧ ਘਰੇਲੂ ਸਾਮਾਨ ਦਾ ਪ੍ਰਯੋਗ ਕਰੀਏ। ਪੈਸੇ ਤਾਂ ਬਚਣਗੇ ਹੀ, ਸੁੰਦਰਤਾ ਵੀ ਖਿੜ੍ਹ ਉ¤ਠੇਗੀ। ਚਮੜੀ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ। ਜ਼ਰੂਰਤ ਹੈ ਸਮਾਂ ਕੱਢ ਕੇ ਕੁਝ ਕਰਨ ਦੀ।
ਝ ਨਿੰਬੂ ਤਾਂ ਬੜੀ ਅਸਾਨੀ ਨਾਲ ਮਿਲ ਜਾਂਦਾ ਹੈ। ਚੁਸਤੀ-ਫੁਰਸਤੀ ਲਈ ਸ਼ਹਿਦ ਵਿਚ ਮਿਲਾ ਕੇ ਪੀਓ ਜਾਂ ਖਾਲ੍ਹੀ ਪਾਣੀ ਵਿਚ ਵਜ਼ਨ ਘਟਾਉਣ ਲਈ ਪੀਓ। ਛਿਲਕੇ ਨੂੰ ਚਿਹਰੇ ’ਤੇ ਰਗੜੋ। ਕੁਝ ਦੇਰ ਬਾਅਦ ਤਾਜੇ ਪਾਣੀ ਨਾਲ ਧੋਵੋ। ਚਮੜੀ ਖਿਲ ਉਠੇਗੀ।

ਪਾਣੀ ਵਿਚ ਮਿਲਾ ਕੇ ਨਹਾ ਵੀ ਸਕਦੇ ਹੋ। ਨਿੰਬੂ, ਦੁੱਧ, ਮਲਾਈ ਹਲਦੀ, ਸਰ੍ਹੋਂ ਦਾ ਤੇਲ, ਆਟੇ ਦਾ ਬੂਰਾ ਜਾਂ ਵੇਸਨ ਮਿਲਾ ਕੇ ਸਰੀਰ ’ਤੇ ਲਗਾਉ। ਲੂੰ-ਕੰਡੇ ਸਾਫ ਹੋਣਗੇ। ਬਾਕੀ ਦਾ ਫਰਕ ਤੁਸੀਂ ਖ਼ੁਦ ਦੇਖ ਲੈਣਾ।
ਝ ਗਰਦਨ ਦਾ ਕਾਲਾਪਨ, ਅੱਖਾਂ ਦੇ ਹੇਠਾਂ ਕਾਲੇ ਘੇਰੇ ਲਈ ਕੱਚਾ ਖੀਰਾ ਤੇ ਆਲੂ ਨੂੰ ਕੱਦੂਕਸ਼ ਕਰਕੇ ਰਗੜੋ। ਕਾਲੇ ਘੇਰੇ ਦੂਰ ਹੋ ਜਾਣਗੇ।
ਝ ਝੁਰੜੀਆਂ ਤੇ ਚਿਹਰੇ ’ਤੇ ਦਾਗ ਧੱਭੇ ਹੋਣ ਤਾਂ ਪਪੀਤੇ ਦਾ ਗੁੱਦਾ ਤੇ ਤਾਜ਼ੇ ਦਹੀਂ ਵਿਚ ਕਪੂਰ ਮਿਲਾ ਕੇ ਲਗਾਓ।
ਝ ਕੱਚਾ ਦੁੱਧ ਵੀ ਹਰ ਰੋਜ਼ ਲਗਾਓ। ਚਿਹਰੇ ਦਾ ਰੰਗ ਨਿਖਰਦਾ ਹੈ। ਚਾਹੋ ਤਾਂ ਜੈਯ ਫਲ ਘਿਸਾ ਕੇ ਲਗਾਓ ਜਾਂ ਮਸਰਾਂ ਦੀ ਦਾਲ ਤੇ ਚਿਰੌਂਜੀ ਪੀਸ ਕੇ ਲਗਾਓ। ਰੰਗ ਇਕਦਮ ਸਾਫ ਹੋ ਜਾਵੇਗਾ।
ਝ ਬੰਦਗੋਭੀ ਜਾਂ ਖੀਰੇ ਦਾ ਰਸ ਲਗਾਉ। ਇਹ ਰੰਗ-ਨਿਖਾਰ ਵਿਚ ਸਹਾਇਕ ਹੈ।
ਝ ਚਿਹਰੇ ’ਤੇ ਖੁਸ਼ਕੀ ਲੱਗੇ ਤਾਂ ਦੋ ਚਮਚ ਤਾਜੀ ਸਰ੍ਹੋਂ ਨੂੰ ਸਿਲ ਵਿਚ ਪੀਸ ਲਉ। ਇਕ ਚਮਚ ਦੁੱਧ ਵਿਚ ਚੁਟਕੀ ਭਰ ਹਲਦੀ ਤੇ ਪੀਸੀ ਹੋਈ ਸਰ੍ਹੋਂ ਨੂੰ ਮਿਲਾ ਕੇ ਪੇਸਟ ਬਣਾਉ।

10 ਮਿੰਟ ਬਾਅਦ ਚਿਹਰਾ ਧੋ ਲਓ। ਨਾਰੀਅਲ ਦੇ ਤੇਲ ਦੀ ਮਾਲਿਸ਼ ਕਰੋ।
ਝ ਕਾਇਦੇ ਨਾਲ ਜਦੋਂ ਵੀ ਰਸੋਈ ਘਰ ਵਿਚ ਕੋਈ ਵੀ ਸਬਜ਼ੀ ਜਾਂ ਫਲ ਕੱਟੋ, ਉਸ ਦਾ ਇਕ ਟੁੱਕੜਾ ਆਪਣੇ ਚਿਹਰੇ ’ਤੇ ਜ਼ਰੂਰ ਮਲ ਲਉ। ਹੱਥਾਂ, ਪੈਰਾਂ ’ਤੇ ਵੀ ਰਗੜ ਸਕਦੇ ਹੋ। ਸਿਰਫ ਇੰਨਾ ਕਰਨ ਨਾਲ ਹੀ ਬਹੁਤ ਫਾਇਦਾ
 
Top