ਮੈਨੂੰ ਸਮਝਿਆ ਕਰ ਅੜਿਆ…

ਮੈਨੂੰ ਸਮਝਿਆ ਕਰ ਅੜਿਆ…

http://web.sher-e-panjab.com/images/maayka3800qi7.jpg
ਸਾਰੇ ਵਿਅਕਤੀਆਂ ਦਾ ਸੁਭਾਅ ਵੱਖਰਾ-ਵੱਖਰਾ ਹੁੰਦਾ ਹੈ ਅਤੇ ਔਰਤਾਂ ਦੇ ਸੁਭਾਅ ਨੂੰ ਸਮਝ ਸਕਣਾ ਹਮੇਸ਼ਾ ਹੀ ਪੁਰਸ਼ਾਂ ਲਈ ਮੁਸ਼ਕਲ ਹੁੰਦਾ ਹੈ। ਤੁਹਾਨੂੰ ਵੀ ਤੁਹਾਡੀ ਗਰਲਫ਼੍ਰੈਂਡ ਤੋਂ ਇਸੇ ਤਰ੍ਹਾਂ ਦੀ ਸਮੱਸਿਆ ਹੋਵੇਗੀ, ਕਿਉਂਕਿ ਕੁੜੀਆਂ ਅਲੱਗ-ਅਲੱਗ ਸੁਭਾਅ ਦੀਆਂ ਮਾਲਿਕ ਹੁੰਦੀਆਂ ਹਨ। ਕੁਝ ਨਰਮ ਦਿਲ ਦੀਆਂ ਹੁੰਦੀਆਂ ਹਨ ਤਾਂ ਕੁਝ ਅਧਿਕਾਰ ਜਮਾਉਣ ਵਾਲੀਆਂ ਪਰ ਕੁਝ ਵੀ ਹੋਵੇ, ਇਨ੍ਹਾਂ ਸਾਰੀਆਂ ਵਿਚ ਇਕ ਗੁਣ ਤਾਂ ਜ਼ਰੂਰ ਹੀ ਹੁੰਦਾ ਹੈ ਅਤੇ ਉਹ ਹੈ ਆਪਣੀ ਅਤੇ ਆਪਣਿਆਂ ਦੀ ਦੇਖਭਾਲ ਕਰਨ ਦਾ। ਤੁਹਾਨੂੰ ਬੱਸ ਐਨਾ ਹੀ ਸਮਝਣਾ ਹੈ ਕਿ ਤੁਸੀਂ ਉਸ ਦੇ ਕਿਸ ਪਹਿਲੂ ਨੂੰ ਦੇਖਦੇ ਹੋ। ਪੁਰਸ਼ ਕਿਸੇ ਵੀ ਸਥਿਤੀ ਨੂੰ ਆਸਾਨੀ ਨਾਲ ਲੈਂਦੇ ਹਨ ਪਰ ਔਰਤਾਂ ਬਹੁਤ ਹੀ ਸੰਵੇਦਨਸ਼ੀਲ ਹੁੰਦੀਆਂ ਹਨ ਅਤੇ ਕਿਸੇ ਵੀ ਗੱਲ ਨੂੰ ਆਸਾਨੀ ਨਾਲ ਸਹਿਣ ਨਹੀਂ ਕਰ ਪਾਉਂਦੀਆਂ। ਔਰਤ ਦਾ ਚਰਿੱਤਰ ਬਹੁਤ ਹੀ ਰਹੱਸ ਭਰਿਆ ਹੈ, ਉਸ ਨੂੰ ਸਮਝਣਾ ਮੁਸ਼ਕਲ ਹੁੰਦਾ ਹੈ। ਅਜਿਹੀ ਸਥਿਤੀ ਵਿਚ ਤੁਹਾਨੂੰ ਉੁਸ ਨੂੰ ਐਨਾ ਜਤਾਉਣਾ ਹੈ ਕਿ ਤੁਸੀਂ ਉਸ ਦੇ ਨਾਲ ਹੋ ਅਤੇ ਨਾ ਸਿਰਫ਼ ਉਸ ਨੂੰ ਸਮਝਦੇ ਹੋ, ਬਲਕਿ ਉਸ ਨੂੰ ਮਹਿਸੂਸ ਵੀ ਕਰਦੇ ਹੋ।
ਕਈ ਅਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਹਨ, ਜਿਨ੍ਹਾਂ ਦੇ ਕਰਕੇ ਲੜਾਈ-ਝਗੜੇ ਦੀ ਸਥਿਤੀ ਆ ਜਾਂਦੀ ਹੈ। ਔਰਤਾਂ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਤੇ ਬਹੁਤ ਧਿਆਨ ਦਿੰਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਨੂੰ ਸਮਝੋ, ਉਨ੍ਹਾਂ ਦੀਆਂ ਗੱਲਾਂ ’ਤੇ ਧਿਆਨ ਦਿਓ। ਛੋਟੀਆਂ-ਛੋਟੀਆਂ ਗੱਲਾਂ ’ਤੇ ਟੋਕਣਾ ਵੀ ਉਨ੍ਹਾਂ ਨੂੰ ਚੰਗਾ ਨਹੀਂ ਲੱਗੇਗਾ। ਇਸ ਲਈ ਉਹ ਜੋ ਕਰਦੀ ਹੈ, ਉਨ੍ਹਾਂ ਨੂੰ ਕਰਨ ਦਿਓ। ਤੁਹਾਡਾ ਇਕ ਛੋਟਾ ਜਿਹਾ ਸਵਾਲ ਉਨ੍ਹਾਂ ਵਿਚ ਖਿਝ ਪੈਦਾ ਕਰ ਸਕਦਾ ਹੈ। ਜੇ ਉਹ ਦੱਸਣਾ ਚਾਹੁੰਦੀ ਹੈ ਤਾਂ ਠੀਕ ਹੈ ਨਹੀਂ ਤਾਂ ਨਾ ਹੀ ਪੁੱਛੋ ਤਾਂ ਚੰਗਾ ਰਹੇਗਾ ਕਿਉਂਕਿ ਤੁਹਾਡੇ ਛੋਟੇ-ਛੋਟੇ ਸਵਾਲ ਉਨ੍ਹਾਂ ਦੇ ਮਨ ਵਿਚ ਤੁਹਾਡੇ ਪ੍ਰਤੀ ਸਨਮਾਨ ਨੂੰ ਘੱਟ ਕਰ ਸਕਦੇ ਹਨ ਅਤੇ ਇਕ ਖ਼ਾਸ ਗੱਲ ਕਿ ਜੋ ਤੁਸੀਂ ਹੋ, ਉਹੀ ਬਣੇ ਰਹੋ। ਉਨ੍ਹਾਂ ਨੂੰ ਪ੍ਰਭਾਵਿਤ ਕਰਨ ਦੇ ਚੱਕਰ ਵਿਚ ਆਪਣੇ ਆਪ ਨੂੰ ਵਧਾ ਚੜ੍ਹਾ ਕੇ ਦਿਖਾਉਣ ਤੁਹਾਡੇ ਲਈ ਮਹਿੰਗਾ ਸਾਬਿਤ ਹੋ ਸਕਦਾ ਹੈ।
 
tera ki matlab biba.............vai gharwale nu minnta karniya chahidiya te oh jo v kehan mann laina chahida.............biba fer ta ghar ujjdea ee samjhi.....
 
Top