ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ

ਰਿਸ਼ਤੇ ਕਚੇ ਧਾਗੇ ਵਾਂਗ ਹੁੰਦੇ ਹਨ, ਜਿਨ੍ਹਾਂ ਨੂੰ ਬਣਨ ਵਿਚ ਅਤੇ ਮਜ਼ਬੂਤ ਹੋਣ ਵਿਚ ਕਈ ਸਾਲ ਲੱਗ ਜਾਂਦੇ ਹਨ ਪਰ ਇਕ ਛੋਟੀ ਜਿਹੀ ਗ਼ਲਤੀ ਨਾਲ ਹੀ ਇਹ ਟੁੱਟ ਵੀ ਜਾਂਦੇ ਹਨ। ਰਿਸ਼ਤਿਆਂ ਨੂੰ ਹਮੇਸ਼ਾ ਗ਼ਲਤ ਫਹਿਮੀਆਂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਜ਼ਿੰਦਗੀ ਵਿਚ ਖੁਸ਼ੀਆਂ ਛਾਈਆਂ ਰਹਿਣ। ਜਦੋਂ ਕੋਈ ਰਿਸ਼ਤਾ ਟੁੱਟਦਾ ਹੈ ਤਾਂ ਬਹੁਤ ਦਰਦ ਭਰਿਆ ਅਹਿਸਾਸ ਹੁੰਦਾ ਹੈ।

ਆਸ ਤੋਂ ਨਿਰਾਸ਼ਾ ਦਾ ਇਹ ਸਮਾਂ ਬਹੁਤ ਹੀ ਮੁਸ਼ਕਲ ਭਰਿਆ ਹੁੰਦਾ ਹੈ। ਦਰਦ ਅਤੇ ਹੰਝੂ ਮਿਲਣ ਤੋਂ ਪਹਿਲਾਂ ਹੀ ਜੇ ਸਮੇਂ ਸਿਰ ਸਮਝਦਾਰੀ ਨਾਲ ਕੰਮ ਲਿਆ ਜਾਵੇ ਤਾਂ ਰਿਸ਼ਤਿਆਂ ਦੀ ਇਹ ਡੋਰ ਮਜ਼ਬੂਤ ਬਣੀ ਰਹਿ ਸਕਦੀ ਹੈ। ਕਿਸੇ ਪ੍ਰਤੀ ਖਿੱਚ ਇਕ ਅਜਿਹੀ ਚੀਜ਼ ਹੈ, ਜਿਸ ਵਿਚ ਫ¤ਸਣ ਤੋਂ ਬਾਅਦ ਆਦਮੀ ਨੂੰ ਉਸ ਤੋਂ ਇਲਾਵਾ ਕੁਝ ਹੋਰ ਨਹੀਂ ਸੁਝਦਾ ਅਤੇ ਹਰ ਚੀਜ਼ ਵਿਚ ਆਪਣਾ ਪਿਆਰਾ ਹੀ ਨਜ਼ਰ ਆਉਂਦਾ ਹੈ। ਉਹ ਸਮਾਂ ਦਿਮਾਗ ਤੋਂ ਕੰਮ ਲੈਣ ਦਾ ਹੁੰਦਾ ਹੈ ਪਰ ਵਿਅਕਤੀ ਉਸ ਸਮੇਂ ਦਿਮਾਗ ਤੋਂ ਨਹੀਂ, ਦਿਲ ਤੋਂ ਕੰਮ ਲੈਂਦਾ ਹੈ। ਇਹੀ ਉਹ ਖਿੱਚ ਹੁੰਦੀ ਹੈ ਜੋ ਦਿਲਾਂ ਵਿਚ ਪਿਆਰ ਦਾ ਬੀਜ ਪੈਦਾ ਕਰ ਦਿੰਦੀ ਹੈ। ਇਹ ਰਿਸ਼ਤੇ ਜਿੰਨੀ ਆਸਾਨੀ ਨਾਲ ਬਣਦੇ ਹਨ, ਉਨੀ ਹੀ ਆਸਾਨੀ ਨਾਲ ਟੁੱਟ ਵੀ ਜਾਂਦੇ ਹਨ। ਕੋਈ ਵੀ ਨਵਾਂ ਰਿਸ਼ਤਾ ਬਣਾਉਣ ਵੇਲੇ ਇਕ ਦੂਜੇ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਰਿਸ਼ਤੇ ਤੋੜਨ ਲਈ ਨਹੀਂ ਬਲਕਿ ਸਾਰੀ ਉਮਰ ਨਿਭਾਉਣ ਲਈ ਬਣਾਏ ਜਾਂਦੇ ਹਨ। ਆਪਸੀ ਸਮਝ ਅਤੇ ਵਿਚਾਰਾਂ ਦੇ ਮੇਲ ਨਾਲ ਰਿਸ਼ਤਿਆਂ ਦੀ ਗੱਡੀ ਜ਼ਿੰਦਗੀ ਦੀ ਪਟੜੀ ’ਤੇ ਤੇਜ਼ੀ ਨਾਲ ਦੌੜਦੀ ਹੈ। ਇਕ ਦੂਜੇ ਦੀ ਪਸੰਦ ਨਾ ਪਸੰਦ ਅਤੇ ਭਾਵਨਾਵਾਂ ਦੀ ਪਸੰਦ ਰਿਸ਼ਤੇ ਨੂੰ ਮਜ਼ਬੂਤ ਬਣਾੳਂੁਦੀ ਹੈ।

ਕਹਿੰਦੇ ਨੇ ਕਿ ਝੂਠ ਲੁਕਾਇਆਂ ਨਹੀਂ ਲੁਕਦਾ, ਜੇ ਰਿਸ਼ਤੇ ਵਿਚ ਕੋਈ ਅਜਿਹਾ ਝੂਠ ਹੋਵੇ ਤਾਂ ਇਕ ਨਾ ਇਕ ਦਿਨ ਸਾਹਮਣੇ ਆ ਹੀ ਜਾਂਦਾ ਹੈ ੱਅਤੇ ਉਦੋਂ ਦਿਲ ਟੁੱਟਣ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦਾ ਅਤੇ ਸੱਚ ਭਾਵੇਂ ਥੋੜਾ ਹੀ ਹੋਵੇ ਪਰ ਉਹ ਸਾਰੀ ਉਮਰ ਨਾਲ ਰਹਿੰਦਾ ਹੈ ਅਤੇ ਹਮੇਸ਼ਾ ਸੱਚਾ ਸੁਖ ਦਿੰਦਾ ਹੈ। ਆਕਾਸ਼ ਵਿਚੋਂ ਚੰਨ ਤਾਰੇ ਤੋੜ ਕੇ ਲਿਆਉਣ ਵਾਲਿਆਂ ਦਾ ਜਦੋਂ ਸੱਚ ਨਾਲ ਸਾਹਮਣਾ ਹੁੰਦਾ ਹੈ ਤਾਂ ਉਨ੍ਹਾਂ ਦੇ ਹੋਸ਼ ਉਡ ਜਾਂਦੇ ਹਨ। ਹਕੀਕਤ ਨਾਲ ਰੂ-ਬ-ਰੂ ਹੁੰਦਿਆਂ ਹੀ ਸਾਰੇ ਵਾਅਦੇ ਅਤੇ ਕਸਮਾਂ ਝੂਠੇ ਸਾਬਤ ਹੁੰਦੇ ਹਨ।

ਰਿਸ਼ਤਿਆਂ ਦਾ ਘਰ ਜੇ ਸੱਚ ਦੀ ਬੁਨਿਆਦ ’ਤੇ ਖੜ੍ਹਾ ਹੋਵੇ ਤਾਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਝੂਠ ਜਾਂ ਫਰੇਬ ਥੋੜ੍ਹੇ ਸਮੇਂ ਦਾ ਸੁੱਖ ਦਿੰਦਾ ਹੈ ਜਦਕਿ ਸੱਚ ਸਾਰੀ ਉਮਰ ਦੀਆਂ ਖੁਸ਼ੀਆਂ ਦਿੰਦਾ ਹੈ। ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ
 
ਝੂਠ ਲੁਕਾਇਆਂ ਨਹੀਂ ਲੁਕਦਾ, ਜੇ ਰਿਸ਼ਤੇ ਵਿਚ ਕੋਈ ਅਜਿਹਾ ਝੂਠ ਹੋਵੇ ਤਾਂ ਇਕ ਨਾ ਇਕ ਦਿਨ ਸਾਹਮਣੇ ਆ ਹੀ ਜਾਂਦਾ ਹੈ ੱਅਤੇ ਉਦੋਂ ਦਿਲ ਟੁੱਟਣ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦਾ ਅਤੇ ਸੱਚ ਭਾਵੇਂ ਥੋੜਾ ਹੀ ਹੋਵੇ ਪਰ ਉਹ ਸਾਰੀ ਉਮਰ ਨਾਲ ਰਹਿੰਦਾ ਹੈ ਅਤੇ ਹਮੇਸ਼ਾ ਸੱਚਾ ਸੁਖ ਦਿੰਦਾ ਹੈ।:yes
 
Top