ਅੱਖਾਂ

ਅੱਖਾਂ ਨੂੰ ਜੇਕਰ ਸੰਸਾਰ ਦਾ ਸਰਵਸ੍ਰੇਸ਼ਠ ਕੈਮਰਾ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਦੇ ਸਭ ਹਿੱਸੇ ਪਲਕਾਂ, ਕਾਰਨੀਆਂ, ਲੈ¤ਨਜ਼, ਵਿਟਰੀਅਸ ਆਦਿ ਇਕ ਕੈਮਰੇ ਦੇ ਲੈ¤ਨਜ਼ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਪਰਦੇ (ਆਇਰਿਸ) ’ਤੇ ਪ੍ਰਕਾਸ਼ ਨੂੰ ਕੇਂਦਰਿਤ ਕਰਦੇ ਹਨ। ਵੱਖ-ਵੱਖ ਦੂਰੀ ਤੋਂ ਆਉਣ ਵਾਲੇ ਪ੍ਰਕਾਸ਼ ਨੂੰ ਪਰਦੇ ’ਤੇ ਹੀ ਕੇਂਦਰਿਤ ਕਰਨ ਦੇ ਲਈ ਲੈ¤ਨਜ਼ ਆਪਣੀ ਕੇਂਦਰਿਤ ਕਰਨ ਦੀ ਸ਼ਕਤੀ ਨੂੰ ਘੱਟ ਜਾਂ ਜ਼ਿਆਦਾ ਕਰਦਾ ਹੈ। ਕਿਸੇ ਇਕ ਵਸਤੂ ਨੂੰ ਦੇਖਣ ਦੇ ਲਈ ਅੱਖਾਂ ਆਪਣੇ ‘ਵਿਸ਼ੇਸ਼ ਤਾਲਮੇਲ’ ਦੇ ਨਾਲ ਉਸ ਵਸਤੂ ਵੱਲ ਘੁੰਮਦੀਆਂ ਹਨ। ਨਤੀਜੇ ਵਜੋਂ ਸਾਨੂੰ ਉਹ ਵਸਤੂ ਸਪੱਸ਼ਟ ਦਿਖਾਈ ਦਿੰਦੀ ਹੈ।

ਦੇਖਭਾਲ ਵਿਚ ਅਣਗਹਿਲੀ ਕਾਰਨ ਹੋਣ ਵਾਲੀਆਂ ਬਿਮਾਰੀਆਂ : ਨੀਂਦ ਦੀ ਕਮੀ, ਥਕਾਨ, ਚਿੰਤਾ, ਤਣਾਅ, ਅੱਖਾਂ ਤੋਂ ਵਧੇਰੇ ਕੰਮ ਲੈਣਾ, ਬਾਰੀਕ ਕੰਮ ਕਰਨਾ, ਲਗਾਤਾਰ ਕਿਸੇ ਚੀਜ਼ ’ਤੇ ਨਜ਼ਰ ਜਮਾਈ ਰੱਖਣਾ, ਫਿਲਮ ਜਾਂ ਟੀ. ਵੀ. ਨੂੰ ਬਹੁਤ ਕੋਲੋਂ ਦੇਖਣਾ, ਤੇਜ਼ ਰੌਸ਼ਨੀ, ਹਵਾ ਵਿਚ ਅੱਖਾਂ ਖੁੱਲ੍ਹੀਆਂ ਰੱਖਣਾ, ਅੱਖਾਂ ਦੀ ਅਨਿਯਮਿਤ ਸਫਾਈ, ਛੂਤ ਨਾਲ ਵੀ ਕਈ ਬਿਮਾਰੀਆਂ ਹੋ ਜਾਂਦੀਆਂ ਹਨ, ਜਿਵੇਂ ਪਾਣੀ ਵਹਿਣਾ, ਜ਼ਿਆਦਾ ਮੈਲ ਜੰਮਣਾ, ਅੱਖਾਂ ਲਾਲ ਹੋ ਜਾਣਾ, ਅੱਖਾਂ ਦੀ ਥਕਾਨ ਅਤੇ ਦਰਦ ਹੋਣਾ, ਧੁੰਦਲਾਪਣ, ਰਾਤਰੀ ਅੰਨ੍ਹਾਪਣ (ਅੰਧਰਾਤਾ), ਦੂਰਦ੍ਰਿਸ਼ਟੀ ਦੋਸ਼, ਨਿਕਟ ਦ੍ਰਿਸ਼ਟੀ ਦੋਸ਼, ਇਸ ਤੋਂ ਇਲਾਵਾ ਕੰਜਕਟੀਵਾਇਸ, ਬਲੇਫਰਾਇਟਸ, ਹਰਪੀਸ, ਟੈਕੋਮਾ, ਗਲੂਕੋਮਾ ਆਦਿ ਬਿਮਾਰੀਆਂ ਅੱਜ ਆਮ ਹੋ ਗਈਆਂ ਹਨ। ਜੇਕਰ ਤੁਸੀਂ ਇਨ੍ਹਾਂ ਸਭ ਤੋਂ ਬਚਣਾ ਚਾਹੁੰਦੇ ਹੋ ਤਾਂ ਦਿਨ ਵਿਚ ਕੁਝ ਸਮਾਂ ਅੱਖਾਂ ਦੇ ਲਈ ਜ਼ਰੂਰ ਕੱਢੋ।
ਅੱਖਾਂ ਦੀ ਉਚਿਤ ਦੇਖਭਾਲ : ਝ ਸਵੇਰੇ ਮੂੰਹ ਧੋਂਦੇ ਜਾਂ ਨਹਾਉਂਦੇ ਸਮੇਂ ਅੱਖਾਂ ’ਤੇ ਠੰਢੇ ਪਾਣੀ ਦੇ ਛਿੱਟੇ ਮਾਰੋ ਜਾਂ ਬਾਲਟੀ ਦੇ ਪਾਣੀ ਵਿਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ ਅੱਖਾਂ ਨੂੰ ਉਸ ਵਿਚ ਡੁਬੋ ਦਿਉ। ਇਸ ਲਈ ਕੈਮਿਸਟ ਤੋਂ ਆਈ ਬਾਊਲ ਜਾਂ ਅੱਖਾਂ ਧੋਣ ਵਾਲਾ ਕੱਪ ਵੀ ਲਿਆ ਜਾ ਸਕਦਾ ਹੈ।
- ਅੱਖਾਂ ਤੋਂ ਲਗਾਤਾਰ ਕੰਮ ਨਾ ਲਓ। ਵਿਚ-ਵਿਚ ਆਰਾਮ ਵੀ ਦਿਉ।
- ਬਾਰੀਕ ਕੰਮ ਕਰਨ ਵੇਲੇ ਹਰ ਅੱਧੇ ਘੰਟੇ ਬਾਅਦ ਇਧਰ-ਉਧਰ ਦੇਖੋ।
- ਦੂਰ ਦੀਆਂ ਚੀਜ਼ਾਂ ਦੇਖੋ। ਇਸ ਨਾਲ ਬਾਰੀਕ ਕੰਮ ਨਾਲ ਸੁੰਗੜਿਆ ਲੈਨਜ਼ ਫੈਲਣ ਲੱਗੇਗਾ, ਉਸ ਨੂੰ ਆਰਾਮ ਮਿਲੇਗਾ।
- ਕੰਮ ਦੇ ਵਿਚ ਫੁਰਸਤ ਮਿਲਣ ’ਤੇ ਪਲਕਾਂ ਝਪਕੋ। ਆਸੇ-ਪਾਸੇ ਹਰੀਆਂ ਜਾਂ ਪਸੰਦੀਦਾ ਵਸਤਾਂ ਰੱਖੋ। ਖਿਆਲ ਰੱਖੋ ਕਿ ਲਾਲ ਰੰਗ ਅੱਖਾਂ ਲਈ ਸਭ ਤੋਂ ਵੱਧ ਹਾਨੀਕਾਰਕ ਹੈ।
- ਜ਼ਿਆਦਾ ਥਕਾਨ ਹੋਣ ’ਤੇ ਅੱਖਾਂ ਦੁਖਣ ਲੱਗਣ ਤਾਂ 5-10 ਮਿੰਟ ਲਈ ਅੱਖਾਂ ਨੂੰ ਬੰਦ ਕਰ ਲਓ। ਫਿਰ ਅੱਖਾਂ ’ਤੇ ਠੰਢੇ ਪਾਣੀ ਦੀ ਛਿੱਟੇ ਮਾਰੋ।
- ਅੱਖਾਂ ਵਧੇਰੇ ਦੁਖਣ ’ਤੇ ਲੇਟ ਕੇ ਪਲਕਾਂ ’ਤੇ ਠੰਢੇ ਪਾਣੀ ਜਾਂ ਗੁਲਾਬ ਜਲ ਦਾ ਫਹਿਆ ਰੱਖੋ ਜਾਂ ਖੀਰੇ ਦੇ ਗੋਲ ਟੁਕੜਿਆਂ ਨੂੰ ਉਂਗਲੀਆਂ ਦੇ ਪੋਰਾਂ ਨਾਲ ਪਲਕਾਂ ਨੂੰ ਦਬਾਓ।
- ਸਿਨੇਮਾ, ਟੀ. ਵੀ. ਦੂਰ ਤੋਂ ਦੇਖੋ, ਕਦੇ ਵੀ ਠੀਕ ਸਾਹਮਣੇ ਬੈਠ ਕੇ ਨਾ ਦੇਖੋ। ਵਿਚ-ਵਿਚ ਨਜ਼ਰ ਇਧਰ-ਉਧਰ ਘੁਮਾਓ।
- ਕੰਟੈਕਟ ਲੈ¤ਨਜ਼ ਪਹਿਨਣ ਵਾਲੇ ਚਸ਼ਮਾ ਲਗਾ ਕੇ ਟੀ. ਵੀ. ਦੇਖਣ।
- ਲੇਟ ਕੇ ਕਦੀ ਨਾ ਪੜ੍ਹੋ। ਇਸ ਨਾਲ ਅੱਖਾਂ ’ਤੇ ਦਬਾਅ ਪੈਂਦਾ ਹੈ, ਸਦਾ ਬੈਠ ਕੇ ਪੜ੍ਹੋ।
- ਅੱਖਾਂ ਨਾਲ ਕੰਮ ਕਰਨ ਦੀ ਥਾਂ ਰੌਸ਼ਨੀ ਵਾਲੀ ਅਤੇ ਹਵਾਦਾਰ ਹੋਵੇ। ਰੌਸ਼ਨੀ ਪਿੱਛਿਓਂ ਜਾਂ ਉਪਰੋਂ ਆਉਣੀ ਚਾਹੀਦੀ ਹੈ।

- ਹਨੇਰੇ ਵਿਚੋਂ ਇਕਦਮ ਧੁੱਪ ਵਿਚ ਨਾ ਜਾਓ।
- ਤੇਜ਼ ਧੁੱਪ ਜਾਂ ਹਵਾ ਵਿਚ ਚਸ਼ਮੇ ਬਗੈਰ ਨਾ ਜਾਓ। ਇਸ ਨਾਲ ਅੱਖਾਂ ਦੇ ਦੁਆਲੇ ਘੇਰਾ ਬਣ ਜਾਵੇਗਾ।
- ਮਿੱਟੀ-ਘੱਟਾ, ਕਚਰਾ ਆਦਿ ਅੱਖ ਵਿਚ ਪੈਣ ’ਤੇ ਅੱਖਾਂ ਨੂੰ ਮਲੋ ਨਾ, ਇਸ ਨਾਲ ਨੇਤਰਕਲਾ ਵਿਚ ਜ਼ਖਮ ਹੋ ਸਕਦੇ ਹਨ। ਇਸ ਨਾਲ ਨਜ਼ਰ ਖਰਾਬ ਹੋ ਸਕਦੀ ਹੈ। ਇਸ ਨੂੰ ਸਾਫ ਰੁਮਾਲ ਦੇ ਕੋਨੇ ਨਾਲ ਸਾਫ ਕਰੋ।
- ਸੂਰਜ ਨੂੰ ਗ੍ਰਹਿ ਸਮੇਂ, ਵੈਲਡਿੰਗ ਦੇ ਸਪਾਰਕ ਜਾਂ ਪੈਰਾਬੈਂਗਣੀ ਰੌਸ਼ਨੀ ਦੇ ਸਾਧਨਾਂ ਵੱਲ ਨੰਗੀਆਂ ਅੱਖਾਂ ਨਾਲ ਨਾ ਦੇਖੋ।
- ਰਾਤ ਨੂੰ ਘੱਟੋ-ਘੱਟ ਅੱਠ ਘੰਟੇ ਦੀ ਨੀਂਦ ਲਓ।
- ਸਮੇਂ-ਸਮੇਂ ’ਤੇ ਅੱਖਾਂ ਦੇ ਮਾਹਿਰ ਡਾਕਟਰ ਤੋਂ ਅੱਖਾਂ ਚੈ¤ਕ ਕਰਵਾਓ।
- ਬਿਮਾਰ ਅੱਖਾਂ ਵਾਲਿਆਂ ਨੂੰ ਸਵੇਰੇ-ਸਵੇਰੇ ਘਾਹ ’ਤੇ ਨੰਗੇ ਪੈਰ ਟਹਿਲਣ ਨਾਲ ਲਾਭ ਹੋਵੇਗਾ।
- ਬਾਜ਼ਾਰ ਵਿਚ ਮਿਲਣ ਵਾਲੇ ਆਈ ਡਰਾਪਸ ਦੀ ਵਰਤੋਂ ਡਾਕਟਰ ਦੀ ਸਲਾਹ ਤੋਂ ਬਗੈਰ ਨਾ ਕਰੋ।
ਹੋਰ ਗੱਲਾਂ : ਅੱਖਾਂ ਦਾ ਪੌਸ਼ਿਕ ਹੈ ਵਿਟਾਮਿਨ ‘ਏ’ ਪਰ ਵਿਟਾਮਿਨ ‘ਬੀ-2’, ‘ਸੀ’ ਅਤੇ ‘ਡੀ’ ਵੀ ਅੱਖਾਂ ਲਈ ਜ਼ਰੂਰੀ ਹੈ। ਗਾਜਰ, ਟਮਾਟਰ, ਸ਼ਲਗਮ, ਦੁੱਧ, ਮੱਖਣ, ਅੰਡਾ, ਮੱਛੀ, ਹਰੀ ਸਾਗ-ਸਬਜ਼ੀਆਂ ਤੇ ਫਲਾਂ ਵਿਚੋਂ ਸੀਤਾ ਫਲ, ਅੰਬ, ਪਪੀਤਾ ਅਤੇ ਸੰਤਰੇ ਵਿਚੋਂ ਇਹ ਕਾਫੀ ਮਾਤਰਾ ਵਿਚ ਮਿਲਦਾ ਹੈ। -
 
Top