ਸਭ ਕੁੱਝ ਓਹੀ ਏ

ਸਭ ਕੁੱਝ ਓਹੀ ਏ, ਫਿਰ ਵੀ ਕੁਝ ਨਾ ਹੋਣ ਦਾ ਅਹਿਸਾਸ ਹੈ,
ਪਤਾ ਨਹੀਂ ਕਿਉਂ ਅੱਜ ਇਹ ਦਿਲ ਉਦਾਸ ਹੈ..

ਕਿੰਝ ਸਮਝਾਵਾਂ ਇਸ ਦਿਲ ਨੂੰ, ਪਿਆਰ 'ਚ ਕਿੰਨੇ ਝਮੇਲੇ ਨੇ..
ਜਿਨ੍ਹਾਂ ਨੂੰ ਇਹ ਲੋਚਦਾ ਹੈ ਉਹ ਦੂਰ ਵਸੇਦੇਂ ਨੇ..

ਉਹ ਲੱਖਾਂ ਕੋਹਾ ਦੁਰ ਨੇ, ਦਿਲ ਨੁੰ ਇਸ ਗੱਲ ਦਾ ਅਹਿਸਾਸ ਹੈ,
ਪਤਾ ਨਹੀਂ ਕਿਉਂ ਅੱਜ ਇਹ ਦਿਲ ਉਦਾਸ ਹੈ..

ਆਖਰ ਇੱਕ ਦਿਨ ਆਉਗਾ ਫੇਰ ਸੱਜਣਾਂ ਨਾਲ ਮੁਲਾਕਾਤ ਦਾ,
ਦਿਲ ਨੁੰ ਇਸ ਗੱਲ ਦੀ ਆਸ ਹੈ..
ਪਤਾ ਨਹੀਂ ਕਿਉ ਅੱਜ ਇਹ ਦਿਲ ਉਦਾਸ ਹੈ..
 
Top