ਉਫ਼ ਕਿਤਨੀ ਧੁੰਦ ਹੈ!

ਉਫ਼ ਕਿਤਨੀ ਧੁੰਦ ਹੈ!
ਕਿੰਨੇ ਢੱਕੇ ਹੋਏ ਹਨ ਚਿਹਰੇ
ਵਸਤਾਂ ਵਿਚਲੀ ਕੰਬਣੀ ਗਾਇਬ ਹੈ:wacko
ਸਭ ਕੁਝ ਤਰਲ ਹੈ, ਘੁਲਿਆ ਹੋਇਆ
ਸਿਰਫ਼ ਤੇਰੀਆਂ ਅੱਖਾਂ ਹਨ, ਧੁੰਦ-ਬਾਹਰੀਆਂ।
ਸੋਚ ਵਾਪਸ ਆ ਰਹੀ ਹੈ
ਵਰਖਾ ਵਿਚ ਭਿੱਜ ਰਹੀ ਹੈ ਸਵੇਰ
ਪੰਛੀਆਂ ਦੀ ਇਕ ਲੰਮੀ ਕਤਾਰ:kiven
ਬਣ ਗਈ ਹੈ ਝੀਲ ਦਾ ਸੰਡੇ ਬਾਜ਼ਾਰ
ਪੁਰਖਿਆਂ ਦੇ ਫੇਫੜਿਆਂ ਵੱਲ ਵੱਗਦੀ ਹੈ ਵਾ
ਪਾਰਕ ਸੁੰਨੀਆਂ ਬੈਂਚਾਂ 'ਤੇ ਊਂਘਦੀ ਹੈ
ਸੰਵਾਦ ਵਿਚ ਹਨ ਪੇੜ
ਚੁੱਪ-ਚਾਪ
ਸਰਕ ਰਹੀ ਹੈ ਸੜਕ 'ਤੇ ਸਰਦੀ
ਧੁੰਦਲ ਖੋਰੀ ਹੈ ਅਤੇ ਠੰਢ ਆਕੜੀ ਸਵੇਰ
ਡਿੱਗ ਗਈ ਹੈ ਰਾਤ ਦੀ ਢਿੱਗ:chew
ਕੇਵਲ ਦੋ ਅੱਖਾਂ ਹਨ, ਬਾਕੀ ਸਭ ਧੁੰਦ ਹੈ
ਰੌਸ਼ਨੀ ਹੈ ਧੁੰਦ ਲਈ ਫਿਰ ਵੀ ਬਚੀ ਹੋਈ
ਖੇਤਾਂ ਕੋਲੋਂ ਠਾਰ ਨਾਲ ਭੰਨੀ
ਚੁੱਪ-ਚੁਪੀਤੇ ਲੰਘ ਰਹੀ ਹੈ
ਦੁੱਧ ਲੱਦੇ ਸਾਇਕਲ ਦੀ 'ਵਾਜ਼
ਯੱਖ਼ ਕੀਮਤਾਂ ਵਿਚ ਅਜੇ ਵੀ ਕੁਝ ਸਰਸਰਾਉਂਦਾ
ਸਿਰ ਚੁੱਕਦਾ ਹੈ ਲਹੂ, ਸਬਰ ਤਿਲਮਿਲਾਉਂਦਾ
ਦੋ ਅੱਖਾਂ ਵਿਚ ਤੁਰਦਾ ਹੈ ਜ਼ਿੰਦਗੀ ਦਾ
ਰੇਤਲਾ ਅਹਿਸਾਸ
ਕੋਈ ਖੂੰਜਾ ਕੋਈ ਤਿਨਕਾ
ਧੁੰਦ ਦਾ ਕੋਈ ਵੀ ਖੁਰਾ
ਰੌਸ਼ਨੀ ਦਾ ਵਿਸ਼ਵਾਸ!
 
Top