ਬੜਾ ਅਫਸੋਸ ਹੈ ਮੈਨੂੰ

ਖੱਬਰੇ ਪਾਸ ਹੋ ਜਾਂਦਾ ਉਹਨਾਂ ਨੇ ਪਰਖਿਆ ਹੀ ਨਈਂ
ਬੜਾ ਅਫਸੋਸ ਹੈ ਮੈਨੂੰ
ਜਿਸ ਨੂੰ ਚਾਹਿਆ ਓਹਦਾ ਦਿੱਲ ਮੇਰੇ ਲਈ ਤੜਫਿਆ ਹੀ ਨਈਂ
ਬੜਾ ਅਫਸੋਸ ਹੈ ਮੈਨੂੰ
ਜਿਨਾਂ ਨੂੰ ਸਮਝਿਆ ਆਪਣਾ ਓਹਨਾਂ ਨੇ ਸਮਝਿਆ ਹੀ ਨਈਂ
ਬੜਾ ਅਫਸੋਸ ਹੈ ਮੈਨੂੰ
ਅੱਖਾਂ ਵਿੱਚ ਰੜਕਿਆ ਹਾਂ ਦਿਲਾਂ ਵਿੱਚ ਧੱੜਕਿਆ ਹੀ ਨਈਂ
ਬੜਾ ਅਫਸੋਸ ਹੈ ਮੈਨੂੰ
ਜਾਲ ਕਿੰਨੇ ਸੀ ਜੁੱਲਫਾਂ ਦੇ ਕਿਸੇ ਵਿੱਚ ਉਲਝਿਆ ਹੀ ਨਈਂ
ਬੜਾ ਅਫਸੋਸ ਹੈ ਮੈਨੂੰ
ਸਿੱਕਾ ਕੀਮਤੀ ਸਾਂ ਪਰ ਕਿਸੇ ਨੇ ਖੱਰਚਿਆ ਹੀ ਨਈਂ
ਬੜਾ ਅਫਸੋਸ ਹੈ ਮੈਨੂੰ
ਉੱਮਰ ਬੀਤ ਚੱਲੀ ਕਈ ਦਿੱਲਾਂ ਤੱਕ ਪਹੁੰਚਿਆ ਹੀ ਨਈਂ
ਬੜਾ ਅਫਸੋਸ ਹੈ ਮੈਨੂੰ
ਜਿਸ ਤੇ ਮਾਣ ਕਰਾਂ ਦੇਬੀ ਐਸਾ ਸਿੱਰਜਿਆ ਹੀ ਨਈਂ
ਬੜਾ ਅਫਸੋਸ ਹੈ ਮੈਨੂੰ
 
Top