ਛੜਿਆਂ ਬਾਰੇ?

ਸਰਕਾਰ ਵੀ ਤਾਂ ਸੋਚਦੀ ਨੀ
ਕੁੱਝ ਛੜਿਆਂ ਦੇ ਬਾਰੇ
ਅੱਜ ਕੋਈ ਨਹੀਉਂ ਸਾਡਾ:thappar
ਜਿਹੜਾ ਛੜਿਆਂ ਨੂੰ ਤਾਰੇ

ਨਰ ਹੈ ਛੜਾ
ਮਾਦਾ ਛੜੀ ਕਿਉਂ ਨਹੀ
ਗ੍ਰਾਮਰ ਦੀ ਇਹ ਗਲਤੀ
ਕਿਸੇ ਫੜੀ ਕਿਉਂ ਨਹੀ

ਕਹਿੰਦੇ ਲੋਕ ਔਰਤਾਂ ਤੇ
ਅਤਿਆਚਾਰ ਹੋਇਆ ਹੈ
ਵੇਖੋ ਜਰਾ ਛੜਿਆਂ ਨਾਲ
ਕਿਹੋ ਜਿਹਾ ਵਿਹਾਰ ਹੋਇਆ ਹੈ
:nerd>np
ਅਰਜ ਹੈ ਇਹ
ਮੇਰੀ ਕਲਾਮ (ਰਾਸ਼ਟਰਪਤੀ) ਸਾਹਿਬ ਨੂੰ
ਸਾਰੇ ਛੜਿਆਂ ਨੂੰ ਆ ਕੇ ਹੁਣ
ਆਪੇ ਸਾਂਭ ਤੂੰ

ਹਰੇਕ ਛੜਾ ਇੰਝ ਤਾਂ
ਛੜਾ ਹੀ ਰਹਿ ਜਾਉਗਾ
ਦੇਸ਼ ਦਾ ਭਵਿਖ
ਖਤਰੇ ਚ ਪੈ ਜਾਉਗਾ
 
Top