ਦਿਲ ਕਾਲੇ ਅੱਥਰੂ ਰੋਦਾ ਏ

ਸੋਚਦੇ ਆ ਕੱਲੇ ਰਾਤੀ ਜਦ ਸਾਰਾ ਜੱਗ ਸੋਂਦਾ ਏ
ਜਦ ਪਿਆਰ ਦਾ ਦੀਵਾ ਬੁੱਝ ਜਾਦਾ ਦਿਲ ਖੂਨ ਦੇ ਅੱਥਰੂ ਰੋਦਾ ਏ

ਚੰਗਾ ਭਲਾ ਮੈ ਵਸਦਾ ਸੀ...... ਕਿਉ
ਜਖਮ ਇਸ਼ਕੇ ਦਾ ਲਾ ਲਿਆ
ਬੁਲਿਆ ਚ੍ ਵਸਦੇ ਹਾਸਿਆ ਨੂੰ
ਬਿਰਹੋ ਦਾ ਰਾਗ ਬਣਾ ਲਿਆ
ਮੇਰੀ ਮਿੱਟੀ ਮੈਲੀ ਹੋ ਗਈ ਏ
ਮੇਰੇ ਖੂਨ ਦਾ ਕਤਰਾ- ਕਤਰਾ ਗੰਦਾ ਹੋ ਚੁੱਕਾ
ਸੁਪਨਿਆ ਦਾ ਸ਼ੀਸਾ ਤਿੜਕ ਗਿਆ ਏ
ਜੋ ਜਿੰਦਗੀ ਦਾ ਟੁਕੜਾ-ਟੁਕੜਾ ਹੋ ਚੁੱਕਾ
ਮੈ ਸਿੰਜਦਾ ਰਿਹਾ ਗੁਲਾਬਾ ਨੂੰ
ਅੱਜ ਦੇਖ ਖੁਦ ਹੀ ਮੁਰਝਾ ਗਿਆ ਹਾ
ਹੱਥ ਲਾਏ ਤੇ ਜ਼ਰਦ ਹੋ ਜਾਵਾਗਾ
ਇੰਨਾ ਧੁੱਪ ਚ੍ਰ ਕੁਮਲਾ ਗਿਆ ਹਾ
ਤੇਰਾ ਚੇਤਾ ਜਦ ਵੀ ਆਉਦਾ ਏ
ਦਿਲ ਹੰਝੂਆ ਦਾ ਹਾਰ ਪਰਾਉਦਾ ਏ
ਜਦ ਪਿਆਰ ਦਾ ਦੀਵਾ ਬੁੱਝ ਜਾਦਾ
ਦਿਲ ਖੂਨ ਦੇ ਅੱਥਰੂ............ ਰੋਦਾ ਏ
ਦਿਲ ਕਾਲੇ ਅੱਥਰੂ............................ ਰੋਦਾ ਏ
ਮੇਰੀ ਹਰ ਕਵਿਤਾ ਦਾ ਅੰਤ ਕਾਲਾ ਹੀ ਕਿਉ ਆਉਦਾ ਏ
ਦਿਲ ਕਾਲਾ ਹੀ ਕਿਉ ਲਿਖਦਾ ਏ
ਦਿਲ ਕਾਲਾ ਹੀ ਕਿਉ ........ਗਾਉਦਾ ਏ
ਮੇਰੀ ਹਰ ਕਵਿਤਾ ਦਾ ਅੰਤ.................. ਕਾਲਾ ਹੀ ਕਿਉ ਆਉਦਾ ਏ


Poet:................................ਬੇਹਾ ਖੂਨ
















`
 
ਸੌਖੀ ਇਸ਼ਕ ਦੀ ਬਾਜ਼ੀ ਨਹੀ,
ਸੌਖੀ ਇਸ਼ਕ ਦੀ ਬਾਜ਼ੀ ਨਹੀਂ,

ਅਸੀਂ ਜਿੰਨਾ ਪਿੱਛੇ ਰੁਲ ਗਏ,.
ਉਹ ਤਾਂ ਬੋਲ ਕੇ ਰਾਜ਼ੀ ਨਹੀਂ,

ਅਸੀਂ ਲਿੱਖ-ਲਿੱਖ ਚਿੱਠੀਆਂ ਪਾਉਂਦੇ ਰਹੇ,
ਉਹ ਬਿਨਾਂ ਪੜੇ ਹੀ ਤੀਲੀ ਲਾਉਂਦੇ ਰਹੇ.,

ਇਸੇ ਉਮੀਦ ਵਿੱਚ ਲੰਘ ਗਈ ਜ਼ਿੰਦਗੀ ਸਾਡੀ,.
ਉਹ ਰੁੱਸਦੇ ਰਹੇ ਅਸੀਂ ਮਨਾਉਂਦੇ ਰਹੇ,

ਚੰਨ-ਤਾਰਿਆਂ ਨਾਲ ਸੀ ਸਾਂਝ ਪਹਿਲਾਂ,.
ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ,

ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ,
ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ ਨੇ
 
ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ,
ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ ਨੇ
Gud work..
 
Top