ਕੁਝ ਰਿਸ਼ਤੇ ਐਸੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬ&#

jaggi37

Member
ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ
ਜੋ ਆਪੇ ਗੋਦਾਂ ਗੁੰਦਦੇ ਨੇ, ਤੇ ਆਪੇ ਤਾਣੇ ਤਣਦੇ ਨੇ

ਨਾ ਰਸਤੇ ਦੇ ਪਾਂਧੀ ਉਹ, ਨਾਂ ਮਾਂਵਾਂ ਨੂੰ ਜਣਦੇ ਨੇ
ਵਿੱਚ ਖਲ੍ਹਾ ਦੇ ਘੁੰਮਦੇ ਫਿਰਦੇ ਵਿਚ ਖਿਆਲਾਂ ਬਣਦੇ ਨੇ

ਨਾ ਗੁਣਾ ਤਕਸੀਮ ਜਿਹੀ, ਨਾ ਆਇਤਾਂ ਦੀ ਤਰਤੀਬ ਜਿਹੀ
ਇਗੜ੍ਹੇ ਦੁਗੜ੍ਹੇ ਅੱਖਰ ਰਲ਼ਕੇ, ਸ਼ਬਦ ਪਿਆਰ ਦਾ ਬਣਦੇ ਨੇ

ਇਹ ਆਪ ਮੁਹਾਰੇ ਆਪੇ ਤੁਰਦੇ, ਆਪੇ ਰਸਤੇ ਲਭਦੇ ਨੇ
ਅਣਜਾਣ ਜਿਹੀ ਇੱਕ ਛੋਹ ਦੇ ਅੰਦਰ, ਆਪੇ ਆਪਣੇ ਬਣਦੇ ਨੇ

ਕਦੇ ਅੱਖੀਆਂ ਦੀ ਤੱਕਣੀ ਚੋਂ, ਕਦੇ ਮਿੱਠੇ ਮਿੱਠੇ ਬੋਲਾਂ ਚੋਂ
ਕਦੇ ਬੁਲ੍ਹੀਆਂ ਦੇ ਹਾਸੇ ਚੋਂ, ਛਣ ਛਣ ਕਰਦੇ ਛਣਦੇ ਨੇ

ਕਦੇ ਮੂੰਹ ਬੋਲੜੀ ਭੈਣ ਕੋਈ, ਕਦੇ ਮੂੰਹ ਬੋਲੜੇ ਵੀਰ ਜਿਹੇ
ਕਦੇ ਦੋਸਤਾਂ ਦੀ ਦੋਸਤੀ ਚੋਂ, ਆਸ਼ਕ ਤੇ ਮਸ਼ੂਕਾਂ ਬਣਦੇ ਨੇ

ਉਹ ਕਿੰਜ ਮਿਲੇ ਮੈਂ ਕੀ ਦੱਸਾਂ, ਉਹ ਕੀ ਲਗਦੇ ਮੈਂ ਕੀ ਦੱਸਾਂ
ਪਰ ਮੁਸਕਲ ਵੇਲੇ ਨਾਲ ਮੇਰੇ, ਸਦਾ ਖੜਕੇ ਹਿੱਕਾਂ ਤਣਦੇ ਨੇ
ਕੁਝ ਰਿਸ਼ਤੇ ਐਸੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ .
 
Re: ਕੁਝ ਰਿਸ਼ਤੇ ਐਸੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ &#260

eh v sohna likhiya aa
 
Re: ਕੁਝ ਰਿਸ਼ਤੇ ਐਸੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ &#260

superbbbb .......... : )
 
Re: ਕੁਝ ਰਿਸ਼ਤੇ ਐਸੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ &#260

bohut hi zyada vadhiya hai ji,
 

V € € R

~Badmassha Vich Shareef~
Re: ਕੁਝ ਰਿਸ਼ਤੇ ਐਸੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ &#260

vadiya hai ji.........
 

tejy2213

Elite
Re: ਕੁਝ ਰਿਸ਼ਤੇ ਐਸੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ &#260

Super kaim aa baee............tfs
 

Panjaban

*~DoAbAn~*
Re: ਕੁਝ ਰਿਸ਼ਤੇ ਐਸੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ &#260

bohat hee wadia likheya ji...very true. :d
 

jaggi37

Member
Re: ਕੁਝ ਰਿਸ਼ਤੇ ਐਸੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ &#260

thanx 2 all!!!!!!!!!!
 

Justpunjabi

Lets_rock
Re: ਕੁਝ ਰਿਸ਼ਤੇ ਐਸੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ &#260

wahji bohat sohna likheya..
 
Top