ਕਦੇ ਹਮਦਰਦ ਤੂੰ ਦਿਲ ਵਾਲਿਆਂ ਦੀ ਹੋ ਨਹੀਂ ਸਕਦੀ,

jass_cancerian

ਯਾਰ ਸਾਥੋ
ਕਦੇ ਹਮਦਰਦ ਤੂੰ ਦਿਲ ਵਾਲਿਆਂ ਦੀ ਹੋ ਨਹੀਂ ਸਕਦੀ,

 
ਉਦੋਂ ਕੀ ਕਰਨ ਇਹ ਆਸ਼ਿਕ ਜਦੋਂ ਮਹਿਬੂਬ ਹਰ ਵਾਰੀ,
ਨਜ਼ਰ ਦੇ ਸਾਹਮਣੇ ਆਵੇ ਮਗਰ ਪਰਦਾ ਗਿਰਾ ਬੈਠੇ,
ਜ਼ਰਾ ਸੰਭਾਲ ਕੇ ਰਖਿਉ,ਹੈ ਸ਼ੀਸ਼ੇ ਵਾਂਗ ਦਿਲ ਮੇਰਾ,
ਇਹ ਡਿਗ ਕੇ ਟੁੱਟ ਜਾਣਾ,ਜੇ ਤੁਸੀਂ ਹਥੋਂ ਗਿਰਾ ਬੈਠੇ
ਮੁਹਬੱਤ ਵਾਲਿਆਂ ਤੇ, ਇਹ ਜ਼ਮਾਨਾ ਰਹਿਮ ਨਹੀਂ ਕਰਦਾ,
ਜ਼ਮਾਨੇ ਤੋਂ ਹਜ਼ਾਰਾਂ ਜ਼ਖਮ,ਦਿਲ ਵਾਲੇ ਕਰਾ ਬੈਠੇ,
ਸੁਰੀਲੀ ਤਾਨ ਇਸ ਚੋਂ,ਕਿਸ ਤਰਾਂ ਹੋਵੇ ਭਲਾ ਪੈਦਾ,
ਤੁਸੀਂ ਇਹ ਸਾਜ਼ ਹੀ ਅਪਣਾ,ਹੋ ਲੈ ਕੇ ਬੇ ਸੁਰਾ ਬੈਠੇ,
ਕਦੇ ਹਮਦਰਦ ਤੂੰ, ਦਿਲ ਵਾਲਿਆਂ ਦੀ, ਹੋ ਨਹੀਂ ਸਕਦੀ,
ਖੁਦਾ ਜਾਣੇ,ਅਸੀਂ ਇਤਬਾਰ ਕਿੱਦਾਂ,ਕਰ ਤੇਰਾ ਬੈਠੇ,
 
Top